ਪਾਕਿ ਨੇ ਚੀਨੀ ਨਾਗਰਿਕਾਂ ਲਈ ਵੀਜ਼ਾ ਨਿਯਮ ਕੀਤੇ ਸਖਤ

06/22/2017 1:32:09 PM

ਇਸਲਾਮਾਬਾਦ— ਪਾਕਿ 'ਚ ਚੀਨੀ ਨਾਗਰਿਕਾਂ ਦੀ ਹੱਤਿਆ ਮਗਰੋਂ ਦੋਹਾਂ ਦੇਸ਼ਾਂ 'ਚ ਖਟਪਟੀ ਸ਼ੁਰੂ ਹੋ ਗਈ ਹੈ। ਪਾਕਿ ਨੇ ਚੀਨੀ ਨਾਗਰਿਕਾਂ ਲਈ ਵਪਾਰ ਅਤੇ ਵਰਕ ਵੀਜ਼ਾ ਲਈ ਨਿਯਮ ਸਖਤ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ 'ਚ ਖਟਪਟੀ ਉਸ ਸਮੇਂ ਦੇਖਣ ਨੂੰ ਮਿਲੀ ਸੀ, ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਾਕਿ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਮੁਲਾਕਾਤ ਨਹੀਂ ਕੀਤੀ ਸੀ।
ਇਨ੍ਹਾਂ ਹੀ ਨਹੀਂ ਜਦੋਂ ਨਵਾਜ ਸ਼ਰੀਫ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਤਾਂ ਉਨ੍ਹਾਂ ਨੇ ਨਵਾਜ ਸ਼ਰੀਫ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਪਾਕਿ ਦੀ ਇਕ ਅਖਬਾਰ ਮੁਤਾਬਕ ਚੀਨੀ ਨਾਗਰਿਕਾਂ ਨੂੰ ਵਪਾਰ ਵੀਜ਼ਾ ਹਾਸਲ ਕਰਨ ਲਈ ਚੀਨ ਸਥਿਤ ਪਾਕਿ ਮਿਸ਼ਨ ਦੇ ਕਿਸੇ ਮਾਨਤਾ ਪ੍ਰਾਪਤ ਸੰਗਠਣ ਦਾ ਸੱਦਾ ਪੇਸ਼ ਕਰਨਾ ਹੋਵੇਗਾ, ਦਿਲਚਸਪ ਗੱਲ ਇਹ ਹੈ ਕਿ ਪਾਕਿ ਗ੍ਰਹਿ ਮੰਤਰਾਲੇ ਨੇ ਚੀਨ ਦੇ ਨਾਗਰਿਕਾਂ ਦੇ ਲੰਬੇ ਸਮੇਂ ਦੇ ਵੀਜ਼ਾ ਦੀ ਸੀਮਾ ਨਾ ਵਧਾਉਣ ਦਾ ਵੀ ਫੈਸਲਾ ਲਿਆ ਹੈ। ਪਾਕਿ ਗ੍ਰਹਿ ਮੰਤਰੀ ਨਿਸਾਲ ਅਲੀ ਖਾਨ ਮੁਤਾਬਕ ਦੇਸ਼ 'ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਅਤੇ ਵੀਜ਼ਾ ਕਮੀਆਂ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਬੁੱਧਵਾਰ ਨੂੰ ਵੱਖ-ਵੱਖ ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠਕ ਕਰਨ ਮਗਰੋਂ ਉਨ੍ਹਾਂ ਨੇ ਇਹ ਐਲਾਨ ਕੀਤਾ।


Related News