ਪਾਕਿ ''ਚ ਅੱਤਵਾਦੀ ਸਰਗਰਮੀਆਂ ਨੂੰ ਕੰਟਰੋਲ ਕਰਨ ਲਈ 937 ਵੈੱਬ ਐਡਰੈੱਸ ''ਤੇ ਰੋਕ

12/10/2017 1:09:38 AM

ਇਸਲਾਮਾਬਾਦ— ਪਾਕਿਸਤਾਨ ਨੇ ਅੱਤਵਾਦੀ ਸਰਗਰਮੀਆਂ ਲਈ ਇੰਟਰਨੈਟ ਤੇ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਰੋਕਣ ਦੀ ਕੋਸ਼ਿਸ਼ ਦੇ ਤਹਿਤ 937 ਵੈੱਬ ਐਡਰੈੱਸ ਤੇ 10 ਵੈੱਬਸਾਇਟਾਂ ਨੂੰ ਰੋਕ ਦਿੱਤਾ। ਸੂਚਨਾ ਤਕਨਾਲੋਜੀ ਮੰਤਰਾਲੇ ਨੇ 2014 'ਚ ਪੇਸ਼ਾਵਰ ਸਕੂਲ ਹਮਲੇ ਤੋਂ ਬਾਅਦ ਦੇਸ਼ 'ਚ ਅੱਤਵਾਦ ਨੂੰ ਖਤਮ ਕਰਨ ਲਈ 2015 ਦੀ ਸ਼ੁਰੂਆਤ 'ਚ ਬਣਾਈ ਗਈ ਰਾਸ਼ਟਰੀ ਕਾਰਜ ਯੋਜਨਾ (ਐੱਨ.ਏ.ਪੀ.) ਦੇ ਤਹਿਤ ਇਹ ਕਾਰਵਾਈ ਕੀਤੀ।
ਹਮਲੇ 'ਚ ਕਰੀਬ 150 ਲੋਕ ਮਾਰੇ ਗਏ ਸੀ ਜਿਸ 'ਚ ਜ਼ਿਆਦਾਤਰ ਸਕੂਲੀ ਬੱਚੇ ਸਨ। 'ਡਾਨ' ਅਖਬਾਰ ਮੁਤਾਬਿਕ, ਇਸ ਸਾਲ ਅਪ੍ਰੈਲ 'ਚ ਦੇਸ਼ ਭਰ 'ਚ ਅਧਿਐਨ ਕਰਵਾਇਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ 64 ਪਾਬੰਦੀਸ਼ੂਦਾ ਸੰਗਠਨਾਂ 'ਚ 41 ਦੀ ਮੌਜੂਦਗੀ ਸੈਕੜੇ ਪੇਜ, ਸਮੂਹ ਤੇ ਨਿਜੀ ਯੂਜ਼ਰ ਪ੍ਰੋਫਾਇਲ ਦੇ ਰੂਪ 'ਚ ਫੇਸਬੁੱਕ 'ਤੇ ਮੌਜੂਦ ਹੈ।
ਸਰਕਾਰ ਨੇ ਅੱਤਵਾਦੀ ਸਰਗਰਮੀਆਂ 'ਚ ਮੋਬਾਇਲ ਫੋਨ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਕੁਲ 9.83 ਕਰੋੜ ਸਿਮ ਨੂੰ ਵੀ ਪਾਬੰਦੀਸ਼ੂਦਾ ਕਰ ਦਿੱਤਾ। ਸਿਮ ਕਾਰਡ ਜਾਰੀ ਕਰਨ ਲਈ ਬਾਇਓਮੀਟ੍ਰਿਕ ਪ੍ਰਣਾਲੀ ਦੀ ਵੀ ਸ਼ੁਰੂਆਤ ਕੀਤੀ ਗਈ।


Related News