ਆਕਸਫੋਰਡ ਕਾਲਜ ਨੇ ਜੂਨੀਅਰ ਕਾਮਨ ਰੂਮ ਦੇ ਟਾਈਟਲ ਤੋਂ ਸੂ ਚੀ ਦਾ ਨਾਂ ਹਟਾਇਆ

10/20/2017 7:07:06 PM

ਲੰਡਨ (ਭਾਸ਼ਾ)— ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੇ ਮਿਆਮਾਂ 'ਚ ਰੋਹਿੰਗਿਆ ਮੁਸਲਮਾਨਾਂ ਖਿਲਾਫ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਆਲੋਚਨਾ ਨਾ ਕਰਨ 'ਤੇ ਆਪਣੇ ਜੂਨੀਅਰ ਕਾਮਨ ਰੂਮ ਦੇ ਟਾਈਟਲ ਤੋਂ ਮਿਆਮਾਂ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਚੀ ਦਾ ਨਾਂ ਹਟਾਉਣ ਲਈ ਵੋਟਿੰਗ ਕੀਤੀ। ਚੀ ਇਸ ਕਾਲਜ 'ਚ ਪੜ੍ਹਾਈ ਕਰ ਚੁੱਕੀ ਹੈ। ਸੇਂਟ ਹਿਊਗ ਕਾਲਜ ਦੇ ਵਿਦਿਆਰਥੀਆਂ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਜੂਨੀਅਰ ਕਾਮਨ ਰੂਮ ਤੋਂ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸੂ.ਚੀ ਦਾ ਨਾਂ ਹਟਾਉਣ ਲਈ ਵੋਟਿੰਗ ਕੀਤੀ। ਕਾਲਜ ਦੇ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਸੂ. ਚੀ ਨੇ ਮਿਆਮਾਂ ਦੇ ਰਖਾਈਨ ਸੂਬੇ 'ਚ ਸਮੂਹਿਕ ਕਤਲ, ਸਮੂਹਿਕ ਜਬਰ ਜਨਾਹ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਨਿੰਦਿਆ ਨਹੀਂ ਕੀਤੀ, ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ। ਉਹ ਉਨ੍ਹਾਂ ਸਿਧਾਂਤਾਂ ਅਤੇ ਆਦਰਸ਼ਾਂ ਖਿਲਾਫ ਹੋ ਗਈ ਹੈ ਜਿਨ੍ਹਾਂ ਨੂੰ ਇਕ ਸਮੇਂ ਉਨ੍ਹਾਂ ਨੇ ਹੀ ਨਿਆਸੰਗਤ ਤੌਰ 'ਤੇ ਪ੍ਰਚਾਰਿਤ ਕੀਤਾ ਸੀ। ਇਸ 'ਚ ਕਿਹਾ ਗਿਆ ਹੈ ਕਿ ਸਾਨੂੰ ਇਸ ਮੁੱਦੇ 'ਤੇ ਆਂਗ ਸਾਨ ਸੂ ਚੀ ਦੀ ਚੁੱਪੀ ਅਤੇ ਸ਼ਮੂਲੀਅਤ ਦੀ ਨਿੰਦਿਆ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਜ਼ਮੀਨ 'ਤੇ ਹੀ ਮਨੁੱਖੀ ਅਧਿਕਾਰਾਂ ਦੇ ਅਪਰਾਧ ਲਈ ਉਨ੍ਹਾਂ ਨੂੰ ਮੁਆਫੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸੂ ਚੀ ਸਾਲ 1967 'ਚ ਸੇਂਟ ਹਿਊਗ ਕਾਲਜ ਤੋਂ ਗ੍ਰੈਜੂਏਟ ਹੋਈ ਸੀ ਅਤੇ ਸਾਲ 2012 'ਚ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੀ।


Related News