ਕਿਊਬਿਕ ''ਚ ਲੱਗੀ ਐਮਰਜੈਂਸੀ, ਭਿਆਨਕ ਹੜ੍ਹ ਦਾ ਖਤਰਾ

04/21/2017 6:44:39 PM

ਮਾਂਟਰੀਅਲ— ਕਿਊਬਿਕ ਦੇ ਰਿਗੌਡ ਅਤੇ ਓਟਾਵਾ ਦੀਆਂ ਨਦੀਆਂ ਵਿਚ ਹੜ੍ਹ ਆਉਣ ਦੇ ਖਤਰੇ ਦੇ ਮੱਦੇਨਜ਼ਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਹੜ੍ਹ ਦੇ ਮੱਦੇਨਜ਼ਰ ਪਹਿਲਾਂ ਹੀ 60 ਲੋਕਾਂ ਨੂੰ ਵਿਸਥਾਪਿਤ ਕੀਤਾ ਜਾ ਚੁੱਕਾ ਹੈ ਅਤੇ 150 ਘਰ ਖਾਲੀ ਕਰਵਾ ਲਏ ਗਏ ਹਨ। ਇਨ੍ਹਾਂ ਘਰਾਂ ਤੱਕ ਜਾਣ ਵਾਲੀ ਇਕ ਹੀ ਸੜਕ ਬਚੀ ਹੈ, ਬਾਕੀ ਸਾਰੀਆਂ ਸੜਕਾਂ ''ਤੇ ਪਾਣੀ ਜਮਾਂ ਹੈ ਅਤੇ ਵੀਰਵਾਰ ਰਾਤ ਤੱਕ ਇਸ ਸੜਕ ਦੇ ਵੀ ਪਾਣੀ ਵਿਚ ਡੁੱਬਣ ਦਾ ਖਦਸ਼ਾ ਹੈ। ਰਿਗੌਡ ਦੇ ਮੇਅਰ ਹੰਸ ਗਰੁਨੇਵਾਲਡ ਨੇ ਕਿਹਾ ਕਿ ਜੇਕਰ ਇਸ ਰੂਟ ''ਤੇ ਵੀ ਪਾਣੀ ਭਰ ਜਾਂਦਾ ਹੈ ਤਾਂ ਇੱਥੇ ਰਹਿਣ ਵਾਲੇ ਲੋਕ ਕਿਸੀ ਤਰ੍ਹਾਂ ਦੀ ਐਮਰਜੈਂਸੀ ਮੌਕੇ ਕੱਟ ਜਾਣਗੇ ਉਨ੍ਹਾਂ ਨੂੰ ਸਹੂਲਤਾਂ ਪਹੁੰਚਾਉਣੀਆਂ ਮੁਸ਼ਕਿਲ ਹੋ ਜਾਣਗੀਆਂ। 
ਕਿਊਬਿਕ ਦੀਆਂ ਨਦੀਆਂ ਜਿੱਥੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ, ਉੱਥੇ ਭਾਰੀ ਮੀਂਹ ਕਾਰਨ ਵੀ ਸੜਕਾਂ ''ਤੇ ਪਾਣੀ ਹੈ। ਗੈਟੀਨਿਊ, ਆਊਟੋਉਆਇਸ, ਮਿਲਸ-ਲੈਸ, ਰਿਵੇਰੇ ਡੇਸ ਪਰੇਰੀਜ਼ ਨਦੀਆਂ ਦਾ ਪਾਣੀ ਖਤਰੇ ਤੋਂ ਨਿਸ਼ਾਨ ਤੋਂ ਉੱਪਰ ਹੈ।

Kulvinder Mahi

News Editor

Related News