ਲੰਡਨ ਨੇੜੇ ਜਹਾਜ਼ ਹੋਇਆ ਕ੍ਰੈਸ਼, ਅੱਤਵਾਦੀ ਲਾਦੇਨ ਦੇ ਪਰਿਵਾਰ ਦੇ ਮੈਂਬਰ ਵਿਚੇ ਸੜੇ (ਵੀਡੀਓ)

08/02/2015 3:34:42 PM


ਲੰਡਨ— ਇੰਗਲੈਂਡ ''ਚ ਲੰਡਨ ਦੇ ਬਾਹਰੀ ਇਲਾਕੇ ਵਿਚ ਰਨਵੇ ''ਤੇ ਲੈਂਡਿੰਗ ਦੌਰਾਨ ਇਕ ਪ੍ਰਾਈਵੇਟ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਇਕ ਅੱਗ ਦੇ ਗੋਲੇ ਵਿਚ ਤਬਦੀਲ ਹੋ ਗਿਆ। ਜਹਾਜ਼ ਵਿਚ ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਮਤਰੇਈ ਮਾਂ ਅਤੇ ਭੈਣ ਸਵਾਰ ਸੀ, ਜੋ ਇਸ ਹਾਦਸੇ ਵਿਚ ਅੱਗ ਦੇ ਗੋਲੇ ਵਿਚ ਤਬਦੀਲ ਹੋ ਗਈਆਂ ਤੇ ਉਨ੍ਹਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ। ਦੋਹਾਂ ਸਮੇਤ ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜਾਰਡਨ ਦਾ ਪਾਇਲਟ ਵੀ ਸ਼ਾਮਲ ਹੈ। 
7 ਮਿਲੀਅਨ ਪੌਂਡ ਤਕਰੀਬਨ 70 ਕਰੋੜ ਰੁਪਏ ਦਾ ਇਹ ਐਮਬ੍ਰਾਇਰ ਫੇਨਮ 300 ਜੈੱਟ ਜੇਦਾ ਦੀ ਸਲੀਮ ਏਵੀਏਸ਼ਨ ਕੰਪਨੀ ਦਾ ਸੀ ਅਤੇ ਲਾਦੇਨ ਦਾ ਪਰਿਵਾਰ ਇਸ ਨੂੰ ਨਿੱਜੀ ਜਹਾਜ਼ ਦੇ ਤੌਰ ''ਤੇ ਇਸਤੇਮਾਲ ਕਰਦਾ ਸੀ। ਜੈੱਟ ਸਲੀਮ ਲਾਦੇਨ ਦੇ ਵੱਡੇ ਭਰਾ ਦੇ ਨਾਂ ''ਤੇ ਰਜਿਸਟਰਡ ਹੈ, ਜੋ ਕਿ 1988 ਵਿਚ ਟੈਕਸਾਸ ਦੇ ਸਾਨ ਐਂਟੀਨੀਓ ਜਹਾਜ਼ ਹਾਦਸੇ ਵਿਚ ਮਾਰਿਆ ਗਿਆ ਸੀ। ਲਾਦੇਨ ਦੇ ਪਿਤਾ ਦੀ ਮੌਤ ਵੀ ਇਕ ਜਹਾਜ਼ ਹਾਦਸੇ ''ਚ ਹੋਈ ਸੀ ਤੇ ਲਾਦੇਨ ਵੱਲੋਂ ਨੇ ਵੀ ਵਰਲਡ ਟਰੇਡ ਸੈਂਟਰ ਦੀ ਇਮਾਰਤ ਵਿਚ ਜਹਾਜ਼ ਕ੍ਰੈਸ਼ ਕਰਕੇ ਇਕ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। 
ਇਹ ਜੈੱਟ ਬਲੈਕਬੁਸ਼ ਏਅਰਪੋਰਟ ਦੇ ਰਨਵੇ ''ਤੇ ਲੈਂਡ ਕਰਨ ਵਾਲਾ ਸੀ ਪਰ ਨੇੜੇ ਸਥਿਤ ਬ੍ਰਿਟਿਸ਼ ਕਾਰ ਆਕਸ਼ਨ ਦੀ ਪਾਰਕਿੰਗ ਵਿਚ ਲੈਂਡ ਕਰ ਗਿਆ ਅਤੇ ਅੱਗ ਦੇ ਗੋਲੇ ''ਚ ਤਬਦੀਲ ਹੋ ਗਿਆ। 
ਲੰਡਨ ਸਥਿਤ ਸਾਊਦੀ ਅਰਬ ਦੂਤਘਰ ਨੇ ਬਿਨ ਲਾਦੇਨ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਹੀਥਰੋ ਏਅਰਪੋਰਟ ਤੋਂ ਆਉਣ-ਜਾਣ ਵਾਲੀਆਂ ਫਲਾਈਟਸ ਦੀ ਮਾਨਿਟਰਿੰਗ ਕਰਨ ਵਾਲੀ ਕੰਪਨੀ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਜੈੱਟ ਬਲੈਕਬੁਸ਼ ਏਅਰਪੋਰਟ ਦੇ ਨੇੜੇ 1250 ਫੁੱਟ ਦੀ ਉੱਚਾਈ ''ਤੇ ਉੱਡ ਰਿਹਾ ਸੀ। ਅਚਾਨਕ ਜੈੱਟ 500 ਫੁੱਟ ਉੱਪਰ ਗਿਆ ਅਤੇ ਰਨਵੇ ''ਤੇ ਉਤਰਦੇ ਸਮੇਂ ਅਚਾਨਕ 3000 ਫੁੱਟ ਪ੍ਰਤੀ ਮਿੰਟ ਦੀ ਰਫਤਾਰ ਨਾਲ ਹੇਠਾਂ ਆ ਗਿਆ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਬ੍ਰਿਟਿਸ਼ ਕਾਰ ਆਕਸ਼ਨ ਵਿਚ ਖੜ੍ਹੀਆਂ ਕਾਰਾਂ ''ਤੇ ਜਾ ਡਿੱਗਿਆ। ਇਸ ਦੌਰਾਨ ਬ੍ਰਿਟਿਸ਼ ਕਾਰ ਆਕਸ਼ਨ ਦੇ ਸਟਾਫ ਤੇ ਗਾਹਕਾਂ ਨੂੰ ਕਿਸੇ ਤਰ੍ਹਾਂ ਕੋਈ ਜਾਨੀ ਨੁਕਸਾਨ ਨਹੀਂ ਪਹੁੰਚੀਆਂ, ਹਾਲਾਂਕਿ ਕਈ ਕਾਰਾਂ ਸੜ ਕੇ ਖਾਕ ਹੋ ਗਈਆਂ।  


Kulvinder Mahi

News Editor

Related News