ਸੋਸ਼ਲ ਮੀਡੀਆ ''ਤੇ ਛਾਈ ਅਨਾਥ ਕੰਗਾਰੂ ਦੀ ਮਾਸੂਮੀਅਤ, ਤਸਵੀਰਾਂ ਦੇਖ ਕੇ ਹਰ ਕੋਈ ਹੋ ਰਿਹਾ ਹੈ ਦੀਵਾਨਾ

Friday, April 21, 2017 2:16 PM
ਡਾਰਵਿਨ— ਸੋਸ਼ਲ ਮੀਡੀਆ ''ਤੇ ਇਨ੍ਹੀਂ-ਦਿਨੀਂ ਇੱਕ ਅਨਾਥ ਕੰਗਾਰੂ ਦੀਆਂ ਕੁਝ ਤਸਵੀਰਾਂ ਅਤੇ ਇੱਕ ਵੀਡੀਓ ਕਾਫੀ ਛਾਈ ਹੋਈ ਹੈ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਉਸ ਦਾ ਦੀਵਾਨਾ ਹੋ ਰਿਹਾ ਹੈ। ਕੰਗਾਰੂ ਦੇ ਬੱਚੇ ਦਾ ਨਾਂ ਟੈਰੀ ਦੱਸਿਆ ਜਾ ਰਿਹਾ ਹੈ ਅਤੇ ਤਸਵੀਰਾਂ ''ਚ ਦਿਖਾਈ ਦੇ ਰਿਹਾ ਹੈ ਕਿ ਉਹ ਇੱਕ ਵਿਅਕਤੀ ਅੱਗੇ ਬੇਨਤੀ ਕਰ ਰਿਹਾ ਹੈ ਕਿ ਉਹ ਉਸ ਨੂੰ ਮਨੁੱਖ ਵਲੋਂ ਬਣਾਏ ਇੱਕ ਪਾਊਚ ''ਚ ਪਾ ਲਵੇ ਤਾਂ ਜੋ ਉਸ ਨੂੰ ਨਿੱਘ ਆ ਸਕੇ। ਫਿਰ ਜਦੋਂ ਉਕਤ ਵਿਅਕਤੀ ਉਸ ਨੂੰ ਪਾਊਚ ''ਚ ਪਾ ਲੈਂਦਾ ਹੈ ਤਾਂ ਉਹ ਚੁੱਪ-ਚਾਪ ਆਰਾਮ ਨਾਲ ਉਸ ''ਚ ਬੈਠ ਜਾਂਦਾ ਹੈ।
ਕੰਗਾਰੂ ਦੀ ਮਾਸੂਮੀਅਤ ਭਰੀ ਵੀਡੀਓ ਅਤੇ ਤਸਵੀਰਾਂ ਨੂੰ ''ਦ ਕੰਗਾਰੂ ਸੈਂਚੁਰੀ ਐਲਿਸ ਸਪਰਿੰਗ'' ਵਲੋਂ ਆਪਣੇ ਫੇਸਬੁੱਕ ਪੇਜ਼ ''ਤੇ ਸ਼ੇਅਰ ਕੀਤਾ ਗਿਆ ਹੈ। ਇਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਵਿਅਕਤੀ ਨੇ ਲਿਖਿਆ ਹੈ ਕਿ ਕੰਗਾਰੂ ਦਾ ਬੱਚਾ ਬਹੁਤ ਮਾਸੂਮ ਹੈ। ਮੈਂ ਉਸ ਨੂੰ ਇੱਕ ਦਿਨ ਤੱਕ ਪਾਊਚ ''ਚ ਪਾ ਕੇ ਘੁੰਮ ਸਕਦਾ ਹਾਂ, ਕਿਉਂਕਿ ਉਸ ਦੀ ਮਾਸੂਮੀਅਤ ਨੂੰ ਦੇਖ ਕੇ ਕੋਈ ਵੀ ਉਸ ਦਾ ਵਿਰੋਧ ਨਹੀਂ ਕਰ ਸਕਦਾ। ਕਿਸੇ ਨੇ ਲਿਖਿਆ ਕਿ ਇਸ ਨੇ ਉਸ ਨੂੰ ਉਸ ਦੇ ਬੱਚਿਆਂ ਦੀ ਯਾਦ ਦਿਵਾ ਦਿੱਤੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!