16 ਹਜ਼ਾਰ ਕਿਲੋ ਦੀ 'ਬੀਫ ਪਾਰਟੀ' ਕਰ ਕੇ ਇਸ ਦੇਸ਼ ਨੇ ਬਣਾਇਆ ਵਿਸ਼ਵ ਰਿਕਾਰਡ (ਤਸਵੀਰਾਂ)

12/11/2017 4:42:21 PM

ਨਿਊਯਾਰਕ (ਬਿਊਰੋ)— ਦੱਖਣੀ ਅਮਰੀਕੀ ਦੇਸ਼ ਉਰੂਗਵੇ ਨੇ ਹਾਲ ਵਿਚ ਹੀ 'ਬੀਫ ਪਾਰਟੀ' ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਉਰੂਗਵੇ ਦੀ ਰਾਜਧਾਨੀ ਸਿਟੀ ਮਿਨਾਸ ਦੇ ਰੋਦਾ ਪਾਰਕ ਵਿਚ ਕਰੀਬ 16 ਹਜ਼ਾਰ ਕਿਲੋ ਬੀਫ (ਮੀਟ) ਪਕਾਇਆ ਗਿਆ ਅਤੇ ਲੋਕਾਂ ਵਿਚ ਵੰਡਿਆ ਗਿਆ। ਮੀਟ ਨਾਲ ਕਰੀਬ 8 ਹਜ਼ਾਰ ਕਿਲੋ ਸਲਾਦ ਵੀ ਵੰਡਿਆ ਗਿਆ ਸੀ। 
ਇਸ ਤਰ੍ਹਾਂ ਬਣਾਇਆ ਗਿਆ ਰਿਕਾਰਡ
ਪਾਰਟੀ ਦੇ ਇਕ ਆਯੋਜਕ ਵਿਕਟਰ ਮੋਦਿਨੋ ਨੇ ਦੱਸਿਆ ਕਿ ਇਸ ਰਿਕਾਰਡ ਦੀਆਂ ਤਿਆਰੀਆਂ ਕਈ ਹਫਤਿਆਂ ਤੋਂ ਚੱਲ ਰਹੀਆਂ ਸਨ। ਐਤਵਾਰ ਨੂੰ ਰੋਦਾ ਪਾਰਕ ਵਿਚ ਬੀਫ ਪਕਾਉਣ ਲਈ ਦਰਜਨਾਂ ਗ੍ਰਿਲਸ ਤਿਆਰ ਕੀਤੀਆਂ ਗਈਆਂ ਸਨ। ਇੰਨਾ ਸਾਰਾ ਮੀਟ ਇੱਕਠਾ ਪਕਾਉਣ ਕਾਰਨ ਕਰੀਬ 15 ਕਿਲੋਮੀਟਰ ਤੱਕ ਮੀਟ ਦੀ ਖੁਸ਼ਬੋ ਆਸਮਾਨ ਤੱਕ ਫੈਲ ਗਈ ਸੀ। ਪਾਰਟੀ ਵਿਚ 38 ਹਜ਼ਾਰ ਤੋਂ ਜ਼ਿਆਦਾ ਲੋਕ ਸ਼ਾਮਿਲ ਹੋਏ ਅਤੇ ਇਸ ਦਾ ਦੌਰ ਪੂਰੇ ਦਿਨ ਚੱਲਦਾ ਰਿਹਾ। ਇਸ ਤਰ੍ਹਾਂ ਉਰੂਗਵੇ ਵਿਚ ਆਯੋਜਿਤ ਬੀਫ ਪਾਰਟੀ ਨੇ ਵਿਸ਼ਵ ਰਿਕਾਰਡ ਬਣਾ ਲਿਆ। 
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਰਿਕਾਰਡ ਪਹਿਲਾਂ ਅਰਜਨਟੀਨਾ ਦੇ ਨਾਂ ਦਰਜ ਸੀ।


Related News