ਬੈਂਕ ਆਫ ਬੜੌਦਾ ਦੀ 110ਵੀਂ ਵਰੇਗੰਢ ਮੌਕੇ ਸਾਊਥਾਲ ਵਿਖੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ

07/24/2017 12:19:16 AM

ਲੰਡਨ (ਰਾਜਵੀਰ ਸਮਰਾ)—ਬੈਂਕ ਆਫ ਬੜੌਦਾ ਦੀ 110ਵੀਂ ਵਰੇਗੰਢ ਨੂੰ ਉਤਸ਼ਾਹ ਨਾਲ ਮਨਾਉਂਦਿਆਂ ਬੈਂਕ ਦੀ ਸਾਊਥਾਲ (ਲੰਡਨ) ਵਿਖੇ ਸਥਿਤ ਬਰਾਂਚ 'ਚ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ 'ਚ ਐਮ. ਪੀ. ਵਰਿੰਦਰ ਸ਼ਰਮਾ ਚੀਫ ਗੈਸਟ ਵਜੋਂ ਸ਼ਾਮਲ ਹੋਏ ਤੇ ਸਮਾਗਮ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਬੈਂਕ ਆਫ ਬੜੌਦਾ ਦੁਨੀਆ ਦੇ ਪੁਰਾਣੇ ਬੈਂਕਾਂ 'ਚੋ ਇਕ ਹੈ, ਜਿਸ ਦੀ ਆਪਣੇ ਖਾਤਾਧਾਰਕਾਂ ਨੂੰ ਦਿੱਤੀਆਂ ਜਾ ਰਹੀਆਂ ਵਧੀਆ ਸੁਵਿਧਾਵਾਂ ਅਤੇ ਵਧੀਆ ਸੇਵਾਵਾਂ ਨਾਲ ਬੈਂਕ ਨਾਲ ਜੁੜੇ ਖਾਤਾਧਾਰਕ ਖੁਸ਼ ਤੇ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਖਾਤਾਧਾਰਕ ਦੱਸਦੇ ਹਨ ਕਿ ਬੈਂਕ ਦਾ ਸਟਾਫ ਤੇ ਪ੍ਰਬੰਧਕ ਖਾਤਾਧਾਰਕ ਨਾਲ ਵਧੀਆ ਤੇ ਹਲੀਮੀ ਭਰਿਆ ਵਤੀਰਾ ਅਪਣਾਉਂਦੇ ਹਨ|ਜਿਸ ਕਰਕੇ ਵਧੇਰੇ ਲੋਕ ਬੈਂਕ ਆਫ ਬੜੌਦਾ ਨਾਲ ਜੁੜੇ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੈਂਕ ਦਾ ਲੋਕਾਂ ਪ੍ਰਤੀ ਅਤੁੱਟ ਵਿਸ਼ਵਾਸ਼ ਹੀ ਬੈਂਕ ਦੀ ਮਜ਼ਬੂਤੀ ਨੂੰ ਚਾਰ ਚੰਨ੍ਹ ਲਾਉਂਦੇ ਹਨ। ਇਸ ਤੋਂ ਪਹਿਲਾਂ ਬੈਂਕ ਦੇ ਬਰਾਂਚ ਮੈਨੇਜਰ ਬਲਵਾਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ। ਐਮ.ਪੀ ਵਰਿੰਦਰ ਸ਼ਰਮਾ ਅਤੇ ਹੋਰਨਾਂ ਨੂੰ ਜੀ ਆਇਆ ਆਖਦਿਆਂ ਬੈਂਕ ਲੋਕਪੱਖੀ ਸਕੀਮ ਅਤੇ ਬੈਂਕ ਵਲੋਂ ਆਪਣੇ ਖਾਤਾਧਾਰਕ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਸਹੂਲਤਾਂ ਦੀ ਰਿਪੋਰਟ ਪੜ੍ਹੀ ਅਤੇ ਬੈਂਕ ਦੇ ਚੱਲ ਰਹੇ ਪ੍ਰਾਜੈਕਟਾਂ ਬਾਰੇ ਵਿਸਥਾਰ 'ਚ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਮੱਕੜ, ਦਲਬੀਰ ਕੋਡਾਲ, ਦਲਬੀਰ ਸੰਧੂ, ਬਲਵਿੰਦਰ ਰੰਧਾਵਾ, ਸੰਤ ਪੂਨੀ ਆਦਿ ਖਾਤਾਧਾਰਕਾਂ ਤੋਂ ਇਲਾਵਾ ਬੈਂਕ ਦੇ ਸਟਾਫ ਰਾਜੇਸ਼ ਕੁਮਾਰ ਪ੍ਰਭਾਕਰ, ਰਿਤਿਕਾ, ਆਭਾ, ਈਸਟਰ ਵੈਜ, ਸਚਿਨ ਗੁਪਤਾ, ਇਰਾਮ ਖਾਨ, ਆਸ਼ਾ, ਕੁਮਾਰ ਰਾਜੇਸ਼, ਕਾਜ਼ੀ ਆਦਿ ਸਮਾਗਮ 'ਚ ਸ਼ਾਮਲ ਹੋਏ।


Related News