ਓਨਟਾਰੀਓ ਸਰਕਾਰ 2017-18 ਦੀ ਪਹਿਲੀ ਤਿਮਾਹੀ ਵਿੱਤੀ ਬਜਟ ਨੂੰ ਸੰਤੁਲਿਤ ਕਰਨ ਦੇ ਰਾਹ ''ਤੇ

08/13/2017 2:52:51 AM

ਟੋਰੰਟੋ— ਓਨਟਾਰੀਓ ਸਰਕਾਰ ਨੇ 2017-18 ਦੀ ਪਹਿਲੀ ਤਿਮਾਹੀ 'ਚ ਵਿੱਤੀ ਸਥਿਤੀ ਨੂੰ ਜਾਰੀ ਕੀਤਾ ਹੈ, ਸਰਕਾਰ ਹਾਲੇ ਵੀ ਇਸ ਸਾਲ ਦੇ ਬਜਟ ਨੂੰ ਸੰਤੁਲਿਤ ਕਰਨ ਲਈ ਕੰਮ ਕਰ ਰਹੀ ਹੈ। ਸ਼ੁਰੂਆਤੀ ਸਿੱਖਿਆ ਅਤੇ ਬੱਚਿਆਂ ਦੀ ਦੇਖਭਾਲ 'ਤੇ ਓਨਟਾਰੀਓ ਅਤੇ ਫੈਡਰਲ ਸਰਕਾਰ ਵਿਚਾਲੇ ਦੋ-ਪੱਖੀ ਸਮਝੌਤੇ 'ਤੇ ਸਰਕਾਰ ਨੂੰ ਨਵੇਂ ਮਾਲੀਏ ਅਤੇ ਖਰਚਿਆਂ 'ਚ 145 ਮਿਲੀਅਨ ਡਾਲਰਰ ਦਾ ਲਾਭ ਮਿਲਿਆ ਹੈ। ਦੂਜੇ ਖਰਚਿਆਂ 'ਚ ਉੱਤਰੀ ਓਨਟਾਰੀਓ 'ਚ ਗੰਦੇ ਇੰਗਲੀਸ਼ ਵਾਬੀਗੂਨ ਰੀਵਰ ਪ੍ਰਣਾਲੀ ਨੂੰ ਸਾਫ ਕਰਨ ਲਈ 85 ਮਿਲੀਅਨ ਡਾਲਰ ਦੀ ਰਕਮ ਸ਼ਾਮਲ ਹੈ। ਦੱਖਣੀ ਸੂਡਾਨ, ਸੋਮਾਲੀਆ ਅਤੇ ਨਾਈਜੀਰੀਆ 'ਚ ਕੁਦਰਤੀ ਆਫਤਾਂ ਦੌਰਾਨ ਰਾਹਤ ਕੋਸ਼ਿਸ਼ਾਂ 'ਤੇ ਖਰਚ ਦੇ ਨਾਲ ਹੀ ਲੈਕ ਡੇਸ ਮਿਲੇ ਫਸਟ ਨੇਸ਼ਨ ਰਿਜ਼ਰਵ ਲੈਂਡ ਦੇ ਹੜ੍ਹ ਲਈ 15 ਮਿਲੀਅਨ ਡਾਲਰ ਦਾ ਮੁਆਵਜ਼ਾ ਸ਼ਾਮਲ ਹੈ। ਇਹ ਫੰਡਿੰਗ ਸੰਕਟਕਾਲੀਨ ਫੰਡਾਂ ਤੋਂ ਬਾਹਰ ਆਉਣ ਲਈ ਹੈ।ਜੁਲਾਈ ਦੀ ਔਸਤ 'ਤੇ ਪ੍ਰਾਈਵੇਟ ਸੈਕਟਰ ਦੇ ਅੰਦਾਜੇ ਮੁਤਾਬਕ ਓਨਟਾਰੀਓ ਦਾ ਅਸਲ ਜੀ.ਡੀ.ਪੀ. ਇਸ ਸਾਲ ਬਜਟ 'ਚ 2.4 ਫੀਸਦੀ ਤੋਂ ਵਧ ਕੇ 2.7 ਫੀਸਦੀ ਹੋ ਜਾਵੇਗਾ।


Related News