ਸਿਰਫ 24 ਹਫਤਿਆਂ 'ਚ ਜੰਮੀਆਂ ਇਨ੍ਹਾਂ ਬੱਚੀਆਂ ਦਾ ਜ਼ਿੰਦਾ ਰਹਿਣਾ ਕਿਸੇ ਚਮਤਕਾਰ ਤੋਂ ਨਹੀਂ ਹੈ ਘੱਟ, ਦੇਖੋ ਤਸਵੀਰਾਂ

08/17/2017 12:56:55 PM

ਯੂ. ਕੇ.— ਜ਼ਿੰਦਗੀ ਅਤੇ ਮੌਤ ਦਾ ਫੈਸਲਾ ਭਗਵਾਨ ਹੀ ਕਰਦੇ ਹਨ। ਕਈ ਵਾਰ ਸਿਹਤਮੰਦ ਦਿਖਾਈ ਦੇਣ ਵਾਲਾ ਇਨਸਾਨ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ ਤਾਂ ਕਈ ਵਾਰ ਕਿਸੇ ਚਮਤਕਾਰ ਦੀ ਤਰ੍ਹਾਂ ਬੀਮਾਰ ਇਨਸਾਨ ਸਿਹਤਮੰਦ ਹੋ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਯੂ. ਕੇ. ਦੇ ਸਸੇਕਸ ਵਿਚ ਪੈਦਾ ਹੋਈ ਜੁੜਵਾਂ ਭੈਣਾਂ ਰੂਬੀ ਵਰਟ ਅਤੇ ਸਫਾਇਰ ਨਾਲ। ਇਨ੍ਹਾਂ ਭੈਣਾਂ ਨੇ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ।

ਸਿਰਫ ਅੱਧਾ ਕਿੱਲੋ ਸੀ ਭਾਰ... 
2015 ਵਿਚ ਜੰਮੀਆਂ ਇਨ੍ਹਾਂ ਭੈਣਾਂ ਨੂੰ ਦੇਖਦੇ ਹੀ ਡਾਕਟਰਾਂ ਨੇ ਕਿਹਾ ਸੀ ਕਿ ਇਨ੍ਹਾਂ ਦਾ ਜ਼ਿੰਦਾ ਬਚਨਾ ਮੁਸ਼ਕਲ ਹੈ। 36 ਸਾਲ ਦੀ ਕੈਰੋਲਿਨ ਨੇ ਸਿਰਫ 24 ਹਰਤਿਆਂ ਵਿਚ ਹੀ ਇਨ੍ਹਾਂ ਨੂੰ ਜਨਮ ਦਿੱਤਾ ਸੀ। ਉਸ ਸਮੇਂ ਇਨ੍ਹਾਂ ਦਾ ਭਾਰ ਅੱਧਾ ਕਿੱਲੋ ਤੋਂ ਵੀ ਘੱਟ ਸੀ। ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਮੁਸ਼ਕਿਲ ਹੋ ਰਹੀ ਸੀ। ਬੱਚੀਆਂ ਨੂੰ ਗਰਮ ਰੱਖਣ ਲਈ ਉਨ੍ਹਾਂ ਨੂੰ ਬਬਲ ਰੈਪ ਨਾਲ ਲਪੇਟ ਕੇ ਰੱਖਣਾ ਪੈਂਦਾ ਸੀ। ਦੋਨਾਂ ਦਾ ਸਾਈਜ ਕੈਰੋਲਿਨ ਦੀਆਂ ਹਥੇਲੀਆਂ ਤੋਂ ਵੀ ਛੋਟਾ ਸੀ। ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਸੀ। ਦੋਵਾਂ ਨੇ ਹੀ ਅਸੰਭਵ ਨੂੰ ਸੰਭਵ ਬਣਾ ਦਿੱਤਾ ਅਤੇ ਅੱਜ ਦੋ ਸਾਲ ਬਾਅਦ ਦੋਵੇ ਸਿਹਤਮੰਦ ਹਨ। 
ਮਾਂ ਨੇ ਸ਼ੇਅਰ ਕੀਤੀਆਂ ਤਸਵੀਰਾਂ
ਕੈਰੋਲਿਨ ਨੇ ਆਪਣੀ ਦੋਵਾਂ ਬੇਟੀਆਂ ਦੀ ਫੋਟੋਆਂ ਸੋਸ਼ਲ ਸਾਈਟਸ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਮੁਤਾਬਕ, ਚਮਤਕਾਰ ਕਦੇ ਵੀ ਹੋ ਸਕਦਾ ਹੈ। ਉਨ੍ਹਾਂ ਦੀ ਬੇਟੀਆਂ ਦੇ ਜ਼ਿੰਦਾ ਰਹਿਣ ਦੀ ਉਂਮੀਦ ਨਹੀਂ ਸੀ ਅਤੇ ਅੱਜ ਦੋਵੇ ਠੀਕ ਹਨ। ਉਨ੍ਹਾਂ ਨੇ ਇਹ ਫੋਟੋਆਂ ਉਨ੍ਹਾਂ ਲੋਕਾਂ ਨੂੰ ਉਮੀਦ ਦੀ ਕਿਰਨ ਜਗਾਉਣ ਲਈ ਸ਼ੇਅਰ ਕੀਤੀਆਂ, ਜੋ ਆਪਣੀ ਜ਼ਿੰਦਗੀ ਤੋਂ ਹਾਰ ਚੁੱਕੇ ਹਨ।


Related News