ਪਾਕਿਸਤਾਨ ''ਚ ਧਮਾਕੇ ਦੌਰਾਨ ਇਕ ਦੀ ਮੌਤ, 2 ਜ਼ਖਮੀ

Friday, April 21, 2017 9:38 PM
ਪਾਕਿਸਤਾਨ ''ਚ ਧਮਾਕੇ ਦੌਰਾਨ ਇਕ ਦੀ ਮੌਤ, 2 ਜ਼ਖਮੀ

ਪੇਸ਼ਾਵਰ—ਪਾਕਿਸਤਾਨ ''ਚ ਅਫਗਾਨਿਸਤਾਨ ਨਾਲ ਲੱਗਦੇ ਅਸ਼ਾਂਤ ਉੱਤਰ-ਪੱਛਮੀ ਖੇਤਰ ''ਚ ਸੜਕ ਕੰਢੇ ਹੋਏ ਧਮਾਕੇ ਕਾਰਨ ਇਕ ਵਿਅਕਤੀ ਦੀ ਮੌਕੇ ''ਤੇ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਏ। ਬਜੌਰ ਏਜੰਸੀ ਦੇ ਸ਼ਿਨਕੂਟ ਇਲਾਕੇ ''ਚ ਲੋਕ ਜੁੰਮੇ ਦੀ ਨਵਾਜ਼ ਤੋਂ ਬਾਅਦ ਘਰ ਵਾਪਸ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਰਿਮੋਟ ਕੰਟਰੋਲ ਜਰੀਏ ਕੀਤਾ ਗਿਆ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!