ਦੱਖਣੀ ਵਿਕਟੋਰੀਆ ''ਚ ਸੜਕ ਦੁਰਘਟਨਾ ਦੌਰਾਨ ਇਕ ਵਿਅਕਤੀ ਦੀ ਮੌਤ ਤੇ ਇਕ ਜ਼ਖਮੀ

06/23/2017 3:02:43 PM

ਸਿਡਨੀ— ਦੱਖਣੀ ਵਿਕਟੋਰੀਆ ਦੇ ਮੋਰਨਿੰਹਟੋਨ ਪੈਨਿਨਸੁਲਾ ਨੇੜੇ ਹੋਈ ਸੜਕ ਦੁਰਘਟਨਾ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ। ਇੱਥੇ ਅੱਧੀ ਰਾਤ ਨੂੰ ਇਕ ਟੈਂਕਰ ਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਵੱਡਾ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਕ ਟੈਂਕਰ ਅਗਨੀਖੇਜ਼ ਪਦਾਰਥ ਲੈ ਜਾ ਰਿਹਾ ਸੀ ਕਿ ਰਾਤ 8.15 ਵਜੇ ਇਸ ਦੀ ਇਕ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। 
ਕਾਰ 'ਚ ਬੈਠੇ ਡਰਾਈਵਰ ਦੀ ਮੌਤ ਹੋ ਗਈ ਤੇ ਟੈਂਕਰ ਦਾ ਡਰਾਈਵਰ ਜ਼ਖਮੀ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਕਾਰ ਦਾ ਡਰਾਈਵਰ ਗਲਤ ਪਾਸੇ ਗੱਡੀ ਚਲਾ ਰਿਹਾ ਸੀ। ਦੁਰਘਟਨਾ ਮਗਰੋਂ ਐਮਰਜੈਂਸੀ ਸੇਵਾ ਜਲਦੀ ਹੀ ਪੁੱਜ ਗਈ ਸੀ। ਫਿਲਹਾਲ ਟੈਂਕਰ ਡਰਾਈਵਰ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ। ਸੜਕ ਤੋਂ ਵਾਹਨਾਂ ਨੂੰ ਹਟਾਉਣ ਤੇ ਸਫਾਈ ਕਰਨ ਲਈ ਕੁੱਝ ਸਮੇਂ ਲਈ ਇਸ ਨੂੰ ਬੰਦ ਕੀਤਾ ਗਿਆ।


Related News