ਉੱਤਰੀ ਕੋਰੀਆ ਮੁੱਦੇ ''ਤੇ ਟਰੰਪ ਅਤੇ ਮੈਕਰੋਨ ਇਕੱਠੇ ਕੰਮ ਕਰਨ ਲਈ ਹੋਏ ਸਹਿਮਤ

08/13/2017 5:28:29 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋਨ ਨੇ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਉੱਤਰੀ ਕੋਰੀਆ ਮੁੱਦੇ ਉੱਤੇ ਇਕੱਠੇ ਕੰਮ ਕਰਨ ਨੂੰ ਲੈ ਕੇ ਸਹਿਮਤ ਹੋਏ। ਵ੍ਹਾਇਟ ਹਾਉਸ ਨੇ ਇਕ ਬਿਆਨ 'ਚ ਦੱਸਿਆ, 'ਦੋਵਾਂ ਨੇਤਾਵਾਂ ਨੇ ਉੱਤਰੀ ਕੋਰੀਆ ਦੇ ਅਸਥਿਰ ਅਤੇ ਖਤਰਨਾਕ ਸੁਭਾਅ ਦੇ ਲਗਾਤਾਰ ਵਧਣ 'ਤੇ ਚਿੰਤਾ ਜਤਾਉਂਦੇ ਹੋਏ ਇਸਤੋਂ ਨਿੱਬੜਨ ਉੱਤੇ ਚਰਚਾ ਕੀਤੀ।
ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ 'ਚ ਅਮਰੀਕਾ ਅਤੇ ਉੱਤਰੀ ਕੋਰੀਆ 'ਚ ਤਨਾਣ ਚੋਟੀ 'ਤੇ ਹੈ। ਉੱਤਰੀ ਕੋਰੀਆ ਵੱਲੋਂ ਪਿਛਲੇ ਮਹੀਨੇ ਬੈਲਿਸਟਿਕ ਮਿਜ਼ਾਇਲ (ਆਈ.ਸੀ.ਬੀ.ਐੱਮ.) ਦਾ ਪ੍ਰੀਖਣ ਕਰਨ ਅਤੇ ਅਮਰੀਕਾ ਨੂੰ ਹਮਲੇ ਦੀ ਚਿਤਾਵਨੀ ਦੇਣ ਤੋਂ ਬਾਅਦ ਦੋਵਾਂ ਦੇਸ਼ਾਂ 'ਚ ਤਣਾਅ ਵਧ ਗਿਆ ਹੈ। ਉਥੇ ਹੀ ਟਰੰਪ ਦੇ ਚਿਤਾਵਨੀ ਅਤੇ ਧਮਕੀ ਤੋਂ ਬਾਅਦ ਉੱਤਰੀ ਕੋਰੀਆ ਨੇ ਅਮਰੀਕੀ ਟਾਪੂ ਗੁਆਮ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ।


Related News