ਪਾਕਿ ''ਚ ਧਾਰਮਿਕ ਸੁਤੰਤਰਤਾ ਨਿਸ਼ਾਨੇ ''ਤੇ : ਅਮਰੀਕਾ

08/17/2017 2:30:33 AM

ਇਸਲਾਮਾਬਾਦ — ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਹੈ ਕਿ ਪਾਕਿਸਤਾਨ 'ਚ ਧਾਰਮਿਕ ਸੁਤੰਤਰਤਾ 'ਤੇ ਹਮਲਾ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਉਮੀਦ ਜਤਾਈ ਕਿ ਨਵੇਂ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੇਸ਼ 'ਚ ਧਾਰਮਿਕ ਸਦਭਾਵਨਾ ਦਾ ਵਾਧਾ ਕਰਨਗੇ। ਕਾਂਗਰਸ ਤੋਂ ਅਧਿਕਾਰ ਹਾਸਲ ਕਰ ਅੰਤਰ-ਰਾਸ਼ਟਰੀ ਧਾਰਮਿਕ ਸੁਤੰਤਰਤਾ ਨਾਲ ਸਬੰਧਿਤ ਸਾਲਾਨਾ ਰਿਪੋਰਟ ਜਾਰੀ ਕਰਦੇ ਹੋਏ ਟਿਲਰਸਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਅਹਿਮਦੀਆ ਮੁਸਲਮਾਨਾਂ ਨੂੰ ਅਲਗ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਮੁਸਲਮਾਨ ਦੇ ਤੌਰ 'ਤੇ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ, ''ਪਾਕਿਸਤਾਨ 'ਚ ਧਾਰਮਿਕ ਸੁਤੰਤਰਤਾ 'ਤੇ ਹਮਲਾ ਹੋ ਰਿਹਾ ਹੈ। ਉਥੇ ਈਸ਼-ਨਿੰਦਾ ਨੂੰ ਲੈ ਕੇ 24 ਤੋਂ ਵਧ ਲੋਕਾਂ ਦੀ ਮੌਤ ਜਾਂ ਉਮਰ ਕੈਦ ਦੀ ਸਜ਼ਾ ਹੋਈ ਹੈ। ਟਿਲਰਸਨ ਨੇ ਉਮੀਦ ਜਤਾਈ ਕਿ ਨਵੇਂ ਪ੍ਰਧਾਨ ਮੰਤਰੀ ਅੱਬਾਸੀ ਅਤੇ ਉਨ੍ਹਾਂ ਦੀ ਸਰਕਾਰ ਧਾਰਮਿਕ ਸਦਭਾਵਨਾ ਨੂੰ ਵਧਾਵੇਗੀ। ਨਵਾਜ਼ ਸ਼ਰੀਫ ਨੂੰ ਪਨਾਮਾ ਪੇਪਰਜ਼ 'ਚ ਸੁਪਰੀਮ ਕੋਰਟ ਵੱਲੋਂ ਅਯੋਗ ਦੱਸੇ ਜਾਣ ਤੋਂ ਬਾਅਦ 1 ਅਗਸਤ ਦੇ ਬੀਤੇ ਦਿਨੀ ਇਕ ਅਗਸਤ ਨੂੰ ਅੱਬਾਸੀ ਨੂੰ ਪ੍ਰਧਾਨ ਮੰਤਰੀ ਅਹੁੱਦਾ ਦੀ ਸੁੰਹ ਚੁੱਕਾਈ ਗਈ।
ਅਮਰੀਕੀ ਰਿਪੋਰਟ 'ਚ ਕਿਹਾ ਗਿਆ ਹੈ ਕਿ 2016 'ਚ ਪਾਕਿਸਤਾਨ ਦੇ ਅੰਦਰ ਹਿੰਸਾ ਜਾਰੀ ਰਹੀ ਅਤੇ ਲਕਸ਼ਰ-ਏ-ਤਾਲੀਬਾਨ ਅਤੇ ਸੁੰਨਤ ਵਲ ਜਮਾਤ ਸਮੇਤ ਕਈ ਪਾਬੰਦਿਤ ਸੰਗਠਨਾਂ ਨਾਲ ਜੁੜੇ ਸਮੂਹਾਂ, ਵਿਅਕਤੀਆਂ ਅਤੇ ਅਮਰੀਕਾ ਵੱਲੋਂ ਅੱਤਵਾਦੀ ਸੰਗਠਨ ਘੋਸ਼ਿਤ ਸਮੂਹਾਂ ਨੇ ਦੋਸ਼ਾਂ ਨੂੰ ਅੰਜ਼ਾਮ ਦਿੱਤੇ ਗਏ।
ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਧਾਰਮਿਕ ਘੱਟ ਗਿਣਤੀ ਦੇ ਮੈਂਬਰਾਂ ਨੇ ਕਿਹਾ ਕਿ ਫੈਡਰਲ ਸਰਕਾਰ ਅਤੇ ਸੂਬਾਈ ਸਰਕਾਰ ਦੇ ਪੱਧਰ 'ਤੇ ਘੱਟ ਗਿਣਤੀ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਵਾਲੇ ਕਾਨੂੰਨਾਂ ਦੇ ਲਾਗੂ ਕਰਨ ਦੇ ਸੰਦਰਭ 'ਚ ਨਿਰੰਤਰਤਾ ਦਾ ਅਭਾਵ ਬਣਿਆ ਹੋਇਆ ਹੈ।


Related News