ਪਾਕਿਸਤਾਨੀ ਪੰਜਾਬ ਦੇ ਸ਼ਹਿਰ 'ਚ ਵੱਡਾ ਹਾਦਸਾ, 140 ਲੋਕਾਂ ਦੀ ਮੌਤ ਤੇ ਕਈ ਜ਼ਖਮੀ (ਤਸਵੀਰਾਂ)

06/25/2017 4:01:14 PM

ਬਹਾਵਲਪੁਰ— ਪਾਕਿਸਤਾਨੀ ਪੰਜਾਬ ਸੂਬੇ ਦੇ ਸ਼ਹਿਰ ਬਹਾਵਲਪੁਰ 'ਚ ਐਤਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਇਕ ਤੇਲ ਟੈਂਕਰ 'ਚ ਅੱਗ ਲੱਗਣ ਕਾਰਨ ਹੋਇਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ 'ਚ 140 ਲੋਕਾਂ ਦੀ ਮੌਤ ਹੋ ਗਈ ਤੇ ਹੋਰ 100 ਲੋਕ ਜ਼ਖਮੀ ਹੋ ਗਏ। ਹਾਦਸਾ ਬਹਾਵਲਪੁਰ ਦੇ ਅਹਿਮਦ ਪੁਰ ਸ਼ਰਕੀਆ ਨੈਸ਼ਨਲ ਹਾਈਵੇਅ 'ਤੇ ਵਾਪਰਿਆ। 

PunjabKesari
ਜਾਣਕਾਰੀ ਮੁਤਾਬਕ ਇਸ ਮਾਰਗ 'ਤੇ ਤੇਲ ਦਾ ਟੈਂਕਰ ਪਲਟ ਗਿਆ ਸੀ ਤੇ ਉੱਥੇ ਬਹੁਤ ਸਾਰੇ ਲੋਕ ਤੇਲ ਇਕੱਠਾ ਕਰਨ ਲਈ ਇਕੱਠੇ ਹੋ ਗਏ। ਇਸ ਦੌਰਾਨ ਅਚਾਨਕ ਟੈਂਕਰ 'ਚ ਅੱਗ ਲੱਗ ਗਈ ਅਤੇ ਭਿਆਨਕ ਧਮਾਕਾ ਹੋਇਆ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਘਟਨਾ ਵਾਲੇ ਸਥਾਨ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਹਨ ਤੇ ਰਾਹਤ ਕਾਰਜ ਸ਼ੁਰੂ ਹੋ ਗਿਆ ਹੈ। ਇਸ ਦੇ ਨੇੜੇ ਪਾਰਕਿੰਗ 'ਤੇ ਖੜ੍ਹੀਆਂ 6 ਕਾਰਾਂ ਤੇ 12 ਮੋਟਰ ਸਾਈਕਲ ਵੀ ਇਸ ਦੀ ਲਪੇਟ 'ਚ ਆ ਗਏ। ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। 
 


Related News