ਅਲਬਰਟਾ ਦੇ ਸ਼ਾਰਪ ਹਿੱਲ ਇਲਾਕੇ 'ਚ ਸਿਗਰਟ ਸੁੱਟਣ ਕਾਰਨ ਲੱਗੀ ਅੱਗ

10/20/2017 3:36:37 PM

ਅਲਬਰਟਾ,(ਬਿਊਰੋ)— ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਾਰਪ ਹਿੱਲ ਇਲਾਕੇ 'ਚ ਮੰਗਲਵਾਰ ਦੁਪਹਿਰ ਨੂੰ ਅੱਗ ਲੱਗ ਗਈ ਸੀ। ਜਾਂਚ ਮਗਰੋਂ ਅੱਗ ਲੱਗਣ ਦਾ ਕਾਰਨ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਨੇ ਇੱਥੇ ਸੁੱਕੇ ਘਾਹ ਕੋਲ ਬਲਦੀ ਹੋਈ ਸਿਗਰਟ ਸੁੱਟ ਦਿੱਤੀ ਸੀ, ਜਿਸ ਕਾਰਨ ਦੂਰ ਤਕ ਅੱਗ ਫੈਲ ਗਈ। ਇਕ ਮਕਾਨ ਮਾਲਕ ਨੇ ਦੱਸਿਆ ਕਿ ਉਹ ਮੁਸ਼ਕਲ ਨਾਲ ਜਾਨ ਬਚਾ ਸਕੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਕਮਰੇ 'ਚ ਸਨ ਅਤੇ ਅੱਗ ਲੱਗਣ ਬਾਰੇ ਪਤਾ ਲੱਗਦਿਆਂ ਹੀ ਉਹ ਦੌੜੇ। ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਦੋ ਕੁੱਤਿਆਂ ਨੂੰ ਵੀ ਦੌੜਨ ਲਈ ਆਵਾਜ਼ ਮਾਰੀ ਪਰ ਉਹ ਅੱਗ 'ਚ ਝੁਲਸ ਗਏ। ਮਕਾਨ ਮਾਲਕ ਨੇ ਕਿਹਾ ਕਿ ਉਹ ਆਪ ਵੀ ਸਮਝ ਨਹੀਂ ਪਾ ਰਹੇ ਸਨ ਕਿ ਕਿਹੜੇ ਪਾਸੇ ਭੱਜਣ ਅਤੇ ਕੀ ਕਰਨ। 
ਟਾਊਨਸ਼ਿਪ ਰੋਡ 264 ਅਤੇ ਰੇਂਜ ਰੋਡ 294 ਦੇ ਘਾਹ ਵਾਲੇ ਇਲਾਕੇ 'ਚ ਅੱਗ ਲੱਗਣ ਕਾਰਨ ਦੂਰ ਤਕ ਧੂੰਏਂ ਦੇ ਗੁਬਾਰ ਦੇਖੇ ਜਾ ਰਹੇ ਸਨ ਜਿਸ ਕਾਰਨ ਸ਼ਹਿਰ ਏਅਰਡਾਇਰ 'ਚ ਆਵਾਜਾਈ ਵੀ ਪ੍ਰਭਾਵਿਤ ਹੋਈ। ਜੇਕਰ ਹਵਾਵਾਂ ਨਾ ਚੱਲ ਰਹੀਆਂ ਹੁੰਦੀਆਂ ਤਾਂ ਇਸ 'ਤੇ ਹੋਰ ਵੀ ਜਲਦੀ ਕਾਬੂ ਪੈ ਸਕਦਾ ਸੀ। ਇਸ ਕਾਰਨ ਨੇੜਲੇ ਦਫਤਰ ਦੀਆਂ ਖਿੜਕੀਆਂ ਦਾ ਕੱਚ ਟੁੱਟ ਕੇ ਡਿੱਗ ਗਿਆ। ਇਕ ਵਿਅਕਤੀ ਦੀ ਗਲਤੀ ਕਾਰਨ ਲੋਕਾਂ ਦੀ ਜਾਨ ਮੁਸੀਬਤ 'ਚ ਫਸ ਗਈ।


Related News