ਐਨ ਆਰ ਆਈਜ ਦੀਆਂ ਮੁਸ਼ਕਲਾਂ ਸਬੰਧੀ ਵਫਦ ਮੁੱਖ ਮੰਤਰੀ ਨੂੰ ਮਿਲਿਆ

06/16/2017 3:13:21 PM

ਮਿਲਾਨ/ਇਟਲੀ (ਸਾਬੀ ਚੀਨੀਆ)—ਵਿਦੇਸ਼ਾਂ 'ਚ ਬੈਠੇ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨਵੀ ਬਣੀ ਪੰਜਾਬ ਸਰਕਾਰ ਤੱਕ ਪਹੁੰਚਾਉਣ 'ਤੇ ਉਨ੍ਹਾਂ ਦੇ ਯੋਗ ਹੱਲ ਲਈ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਆਗੂਆਂ ਦਾ ਇਕ ਵਿਸ਼ੇਸ਼ ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਿਲਿਆ। ਜਿੱਥੇ ਹਰਜਿੰਦਰ ਸਿੰਘ ਚਾਹਲ ਚੈਅਰਮੈਨ ਜਰਮਨੀ, ਗੈਰੀ ਗਰੇਵਾਲ ਯੂ. ਐਸ. ਏ., ਕਮਲਪ੍ਰੀਤ ਸਿੰਘ ਪ੍ਰਧਾਨ ਯੂ. ਕੇ. ਰਾਜਵਿੰਦਰ ਸਿੰਘ, ਪ੍ਰਭਜੋਤ ਸਿੰਘ, ਸ਼ਿਵਰਾਜ ਸਿੰਘ ਸਵਿਟਜ਼ਰਲੈਂਡ ਤੇ ਬਿੱਲਾ ਗਿੱਲਾ ਨੇ ਪ੍ਰਵਾਸੀ ਵੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਅੱਗੇ ਰੱਖਿਆ ਲੰਮਾ ਸਮਾਂ ਚੱਲੀ ਗੱਲਬਾਤ 'ਚ ਕੈਪਟਨ ਸਿੰਘ ਨੇ ਵਿਦੇਸ਼ੀਆਂ ਦੇ ਮਸਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਹਾਈ ਕੋਰਟ ਨਾਲ ਗੱਲਬਾਤ ਕਰਨ ਤੋਂ ਬਾਅਦ ਇਕ ਵਿਸ਼ੇਸ ਸੈੱਲ ਗਠਨ ਕਰਨ ਦੀ ਗੱਲ ਆਖੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਨਾਲ ਸਿੱਧਾ ਰਸਤਾ ਬਣਾਕੇ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਰੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ 'ਚ ਵਿਦੇਸ਼ੀਆਂ ਦਾ ਪੂਰਾ ਸਾਥ ਦੇਵੇਗੀ। ਹਰਜਿੰਦਰ ਸਿੰਘ ਚਾਹਲ ਤੇ ਸਾਥੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਐਨ.ਆਰ. ਆਈਜ਼ ਤੇ ਹੋਰ ਜਾਇਜ ਪਰਚਿਆ, ਰਿਸ਼ਤੇਦਾਰਾਂ ਵਲੋਂ ਕੋਠੀਆਂ ਤੇ ਜ਼ਮੀਨਾਂ ਤੇ ਕੀਤੇ ਕਬਜ਼ਿਆਂ ਸਮੇਤ ਸਰਕਾਰੀ ਦਫਤਰਾਂ 'ਚ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀ ਦਾ ਸਾਥ ਨਿਭਾਵੇ ਤਾਂ ਜੋ ਉਹ ਪੰਜਾਬ 'ਚ ਸਨਅਤ ਲਾਉਣ ਲਈ ਉਤਸ਼ਾਹਿਤ ਹੋ ਸਕਣ।


Related News