ਹੁਣ ਕੈਨੇਡਾ ''ਚ ਹਰ ਘੰਟੇ ਕਮਾ ਸਕੋਗੇ ਇੰਨੇ ਡਾਲਰ, ਸਰਕਾਰ ਕਰ ਰਹੀ ਹੈ ਤਿਆਰੀ!

08/16/2017 3:49:14 PM

ਨਵੀਂ ਦਿੱਲੀ/ਟੋਰਾਂਟੋ— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਆਉਣ ਵਾਲੇ ਸਾਲਾਂ 'ਚ ਤੁਸੀਂ ਹਰ ਘੰਟੇ 15 ਡਾਲਰ ਕਮਾ ਸਕੋਗੇ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਆਪਣੇ ਵਾਅਦੇ ਮੁਤਾਬਕ, ਸੂਬੇ 'ਚ ਘੱਟੋ-ਘੱਟ ਮਜ਼ਦੂਰੀ ਵਧਾ ਕੇ 15 ਡਾਲਰ ਪ੍ਰਤੀ ਘੰਟੇ ਕਰਨ ਜਾ ਰਹੀ ਹੈ। ਹਾਲਾਂਕਿ ਇਹ ਫੈਸਲਾ 15 ਸਤੰਬਰ 2021 ਤੋਂ ਲਾਗੂ ਹੋਵੇਗਾ। ਉੱਥੇ ਹੀ, ਇਸ ਸਾਲ ਸਤੰਬਰ ਤੋਂ ਘੱਟੋ-ਘੱਟ ਮਜ਼ਦੂਰੀ 50 ਸੈਂਟ ਵਧ ਕੇ 11.35 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਇਸ ਸੰਬੰਧੀ ਮੰਗਲਵਾਰ ਨੂੰ ਕਿਰਤ ਮੰਤਰੀ ਹੈਰੀ ਬੈਂਸ ਨੇ ਐਲਾਨ ਕੀਤਾ। ਇਸੇ ਤਰ੍ਹਾਂ ਸ਼ਰਾਬ ਵਰਕਰਾਂ ਦੀ ਮਜ਼ਦੂਰੀ ਵਧ ਕੇ 10.10 ਡਾਲਰ ਪ੍ਰਤੀ ਘੰਟੇ ਹੋਵੇਗੀ।
ਹਾਲਾਂਕਿ ਇਹ ਫੈਸਲਾ ਪਿਛਲੀ ਸਰਕਾਰ ਨੇ ਲਿਆ ਸੀ ਪਰ ਮੰਤਰੀ ਹੈਰੀ ਬੈਂਸ ਨੇ ਕਿਹਾ ਕਿ ਅਸੀਂ ਇਸ ਨੂੰ ਕਾਨੂੰਨੀ ਰੂਪ ਦੇਵਾਂਗੇ ਤਾਂ ਕਿ ਇਹ 15 ਸਤੰਬਰ ਤੋਂ ਪ੍ਰਭਾਵ 'ਚ ਆ ਜਾਵੇ। ਬ੍ਰਿਟਿਸ਼ ਕੋਲੰਬੀਆ 'ਚ ਘੱਟੋ-ਘੱਟ ਮਜ਼ਦੂਰੀ 11.35 ਡਾਲਰ ਪ੍ਰਤੀ ਘੰਟੇ ਹੋਣ ਨਾਲ ਇਹ ਕੈਨੇਡਾ ਦਾ ਤੀਜਾ ਸੂਬਾ ਬਣ ਜਾਵੇਗਾ ਜਿੱਥੇ ਦਿਹਾੜੀ ਸਭ ਤੋਂ ਵਧ ਹੋਵੇਗੀ।

PunjabKesari
ਇਨ੍ਹਾਂ ਸੂਬਿਆਂ 'ਚ ਵੀ ਵਧੇਗੀ ਮਜ਼ਦੂਰੀ!
ਉੱਥੇ ਹੀ ਸੀਏਟਲ ਨੇ ਵੀ ਘੱਟੋ-ਘੱਟ ਮਜ਼ਦੂਰੀ 15 ਡਾਲਰ ਕੀਤੇ ਜਾਣ ਦਾ ਵਾਅਦਾ ਕੀਤਾ ਹੈ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਸਾਲ 1 ਅਕਤੂਬਰ ਤੋਂ ਘੱਟੋ-ਘੱਟ ਮਜ਼ਦੂਰੀ 13.60 ਡਾਲਰ ਹੋਵੇਗੀ, ਜੋ ਕਿ ਅਜੇ 12.20 ਡਾਲਰ ਹੈ ਅਤੇ ਅਕਤੂਬਰ 2018 ਤੋਂ ਇਹ ਦਰ ਵਧ ਕੇ 15 ਡਾਲਰ ਹੋ ਜਾਵੇਗੀ। 

PunjabKesari
ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਹ ਜਨਵਰੀ 2018 ਤੋਂ ਸੂਬੇ 'ਚ ਘੱਟ-ਘੱਟ ਮਜ਼ਦੂਰੀ 14 ਡਾਲਰ ਕਰਨ 'ਤੇ ਵਿਚਾਰ ਕਰ ਰਹੀ ਹੈ, ਜਦੋਂ ਕਿ ਜਨਵਰੀ 2019 ਤੋਂ ਇਸ ਨੂੰ ਵਧਾ ਕੇ 15 ਡਾਲਰ ਕਰਨ ਦੀ ਯੋਜਨਾ ਹੈ। ਉੱਥੇ ਹੀ, ਸੂਬੇ ਦੇ ਉਦਯੋਗ ਜਗਤ ਦਾ ਕਹਿਣਾ ਹੈ ਕਿ ਇਸ ਫੈਸਲੇ ਕਾਰਨ ਕਈ ਨੌਕਰੀਆਂ 'ਤੇ ਖਤਰਾ ਹੋ ਸਕਦਾ ਹੈ। ਇਸ ਸਾਲ ਅਕਤੂਬਰ ਤੋਂ ਓਨਟਾਰੀਓ 'ਚ ਘੱਟੋ-ਘੱਟ ਮਜ਼ਦੂਰੀ 11.40 ਡਾਲਰ ਤੋਂ ਵਧ ਕੇ 11.60 ਡਾਲਰ ਪ੍ਰਤੀ ਘੰਟੇ ਹੋ ਜਾਵੇਗੀ। ਕਿਰਤ ਮੰਤਰੀ ਬੈਂਸ ਦਾ ਕਹਿਣਾ ਹੈ ਕਿ ਅਲਬਰਟਾ ਅਤੇ ਓਨਟਾਰੀਓ, ਬ੍ਰਿਟਿਸ਼ ਕੋਲੰਬੀਆਂ (ਬੀ. ਸੀ.) ਤੋਂ ਬਹੁਤ ਤੇਜ਼ੀ ਨਾਲ ਅੱਗੇ ਨਿਕਲ ਰਹੇ ਹਨ ਕਿਉਂਕਿ ਉਨ੍ਹਾਂ ਨੇ ਬਹੁਤ ਹੀ ਪਹਿਲਾਂ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਜਦੋਂ ਕਿ ਬੀ. ਸੀ. 'ਚ ਪਿਛਲੇ 10 ਸਾਲਾਂ ਤੋਂ ਘੱਟੋ-ਘੱਟ ਮਜ਼ਦੂਰੀ ਨਹੀਂ ਵਧਾਈ ਗਈ ਸੀ।


Related News