ਇਹ ਹੈ ਨਾਰਵੇ ਦੀ ਦੂਜੀ ਸਭ ਤੋਂ ਅਮੀਰ ਕੁੜੀ, ਇਸ ਵਜ੍ਹਾ ਕਾਰਨ ਆਈ ਸੁਰਖੀਆਂ 'ਚ (ਦੇਖੋ ਤਸਵੀਰਾਂ)

11/18/2017 3:53:49 PM

ਕੋਪੇਨਹੇਗਨ(ਬਿਊਰੋ)— ਨਾਰਵੇ ਦੀ ਓਸਲੋ ਸਿਟੀ ਅਦਾਲਤ ਨੇ 22 ਸਾਲਾ ਵਿਦਿਆਰਥਣ ਕੈਥਰੀਨਾ ਜੀ ਐਂਡਰੇਸਨ 'ਤੇ ਨਸ਼ੇ ਵਿਚ ਕਾਰ ਡਰਾਇਵ ਕਰਨ ਲਈ 19.75 ਲੱਖ ਰੁਪਏ (30 ਹਜ਼ਾਰ,400 ਡਾਲਰ) ਦਾ ਜ਼ੁਰਮਾਨਾ ਲਗਾਇਆ ਹੈ। ਇਸ ਦੇ ਬਾਵਜੂਦ ਉਹ ਖੁਦ ਨੂੰ ਲਕੀ ਮੰਨ ਰਹੀ ਹੈ, ਕਿਉਂਕਿ ਨਾਰਵੇ ਦੇ ਕਾਨੂੰਨ ਮੁਤਾਬਕ ਨਸ਼ੇ ਵਿਚ ਡਰਾਈਵਿੰਗ ਕਰਦੇ ਫੜੇ ਜਾਣ 'ਤੇ ਦੋਸ਼ੀ 'ਤੇ ਉਸ ਦੀ ਦੌਲਤ ਦੇ ਆਧਾਰ 'ਤੇ ਜ਼ੁਰਮਾਨਾ ਤੈਅ ਕੀਤਾ ਜਾਂਦਾ ਹੈ।
ਦੇਸ਼ ਦੀ ਦੂਜੀ ਸਭ ਤੋਂ ਅਮੀਰ ਕੁੜੀ
ਫੋਰਬਸ ਮੁਤਾਬਕ ਕੈਥਰੀਨਾ ਨਾਰਵੇ ਦੀ ਸਭ ਤੋਂ ਅਮੀਰ ਕੁੜੀ ਹੈ ਅਤੇ ਉਨ੍ਹਾਂ ਦੀ ਕੁੱਲ ਸੰਪਤੀ 7,995 ਕਰੋੜ ਰੁਪਏ (1.32 ਅਰਬ ਡਾਲਰ) ਹੈ। ਅਜਿਹੇ ਵਿਚ ਉਨ੍ਹਾਂ 'ਤੇ 32 ਕਰੋੜ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਸੀ ਪਰ ਪਹਿਲੀ ਗਲਤੀ ਦੇ ਚਲਦੇ ਅਦਾਲਤ ਨੇ ਨਰਮੀ ਵਰਤੀ। ਹਾਲਾਂਕਿ ਅਦਾਲਤ ਨੇ ਉਨ੍ਹਾਂ ਦੇ 13 ਮਹੀਨੇ ਤੱਕ ਡ੍ਰਾਈਵਿੰਗ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਜੇਕਰ ਉਹ ਡ੍ਰਾਈਵਿੰਗ ਕਰਦੀ ਦੇਖੀ ਜਾਂਦੀ ਹੈ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕੈਥਰੀਨਾ ਦੀ ਭੈਣ ਅਲੈਕਸਜੈਂਡਰ ਐਂਡਰੇਸਨ ਨਾਰਵੇ ਦੀ ਪਹਿਲੀ ਅਮੀਰ ਕੁੜੀ ਹੈ। ਦਰਅਸਲ ਕੈਥਰੀਨਾ ਤੇ ਅਲੈਕਸਜੈਂਡਰ ਦੇ ਪਿਤਾ ਨੇ 2007 ਵਿਚ ਆਪਣੀ ਕੰਪਨੀ ਦੇ 42 ਫੀਸਦੀ ਸ਼ੇਅਰ ਉਨ੍ਹਾਂ ਦੇ ਨਾਂ ਕਰ ਦਿੱਤੇ ਸਨ। ਇਸ ਤੋਂ ਬਾਅਦ ਫੋਰਬਸ ਨੇ ਕੈਥਰੀਨਾ ਐਂਡਰੇਸਨ ਨੂੰ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਦੂਜੀ ਸਭ ਤੋਂ ਧਨੀ ਕੁੜੀ ਐਲਾਨ ਕੀਤਾ ਸੀ।


Related News