ਉੱਤਰੀ ਚੀਨ ਵਿਚ ਤੂਫਾਨ ਨਾਲ 5 ਲੋਕਾਂ ਦੀ ਮੌਤ

08/12/2017 10:13:25 AM

ਬੀਜਿੰਗ— ਉੱਤਰੀ ਚੀਨ ਦੇ ਚੀਫੇਂਗ ਸ਼ਹਿਰ ਵਿਚ ਆਏ ਭਿਆਨਕ ਤੂਫਾਨ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ । ਤੂਫਾਨ ਕਾਰਨ ਇਨਰ ਮੰਗੋਲਿਆ ਦੇ ਇਕ ਵੱਡੇ ਸ਼ਹਿਰ ਵਿਚ ਕਈ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ । ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਇਹ ਤੂਫਾਨ ਸ਼ੁੱਕਰਵਾਰ ਦੁਪਹਿਰ ਹੋਹੋਤ ਤੋਂ 1046 ਕਿਲੋਮੀਟਰ ਦੂਰ ਚੀਫੇਂਗ ਸ਼ਹਿਰ ਨਾਲ ਟਕਰਾਇਆ । ਤੂਫਾਨ ਕਾਰਨ ਪ੍ਰਭਾਵਿਤ ਖੇਤਰ ਵਿਚ ਭਾਰੀ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ । ਸਮਾਚਾਰ ਪੱਤਰਾਂ ਅਨੁਸਾਰ ਇਸ ਤੂਫਾਨ ਕਾਰਨ ਤਿੰਨ ਪਿੰਡਾਂ ਦੇ ਘੱਟ ਤੋਂ ਘੱਟ 30 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦੋਂ ਕਿ 270 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ । ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ । ਧਿਆਨ ਦੇਣ ਯੋਗ ਹੈ ਕਿ ਇਨਰ ਮੰਗੋਲਿਆ ਚੀਨ ਦਾ ਸਭ ਤੋਂ ਵੱਡਾ ਕੋਲਾ ਉਤਪਾਦਨ ਖੇਤਰ ਹੈ । 


Related News