ਅੱਤਵਾਦ ਖਿਲਾਫ ਪਾਕਿ ਵੱਲੋਂ ਨਹੀਂ ਕੀਤਾ ਗਿਆ ਕੋਈ ਬਦਲਾਅ

10/21/2017 12:52:04 AM

ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨੀ ਜ਼ਮੀਨ ਤੋਂ ਸਰਗਰਮ ਅੱਤਵਾਦੀ ਸਮੂਹਾਂ ਨੂੰ ਪਾਕਿਸਤਾਨ ਵੱਲੋਂ ਚੋਣਵੇ ਢੰਗ ਨਾਲ ਸਹਿਯੋਗ ਕਰਨ ਦੇ ਪੱਖ 'ਚ ਕੋਈ ਮਹੱਤਵਪੂਰਣ ਬਦਲਾਅ ਨਹੀਂ ਦਿਖਿਆ ਹੈ। 
ਅਮਰੀਕਾ ਦੇ ਇਸ ਅਧਿਕਾਰੀ ਦੀ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਹੱਕਾਨੀ ਅਮਰੀਕੀ-ਕੈਨੇਡਾਈ ਜੁੜੇ ਨੂੰ ਮੁਕਤ ਕਰਾਉਣ 'ਚ ਸਹਿਯੋਗ ਨੂੰ ਲੈ ਕੇ ਅਮਰੀਕੀ ਅਧਿਕਾਰੀ ਪਾਕਿਸਤਾਨ ਦੀ ਤਰੀਫ ਕਰ ਰਹੇ ਹਨ। 
ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਪਾਕਿਸਤਾਨ ਦੇ ਚੋਣਵੇ ਢੰਗ ਨਾਲ ਸਹਿਯੋਗ ਕਰਨ ਨੂੰ ਲੈ ਕੇ ਕੋਈ ਮਹੱਤਵਪੂਰਣ ਬਦਲਾਅ ਨਹੀਂ ਦੇਖਦੇ ਹਾਂ, ਜਿਹੜਾ ਸਾਡੇ ਰਾਸ਼ਟਰੀ ਹਿੱਤ ਅਤੇ ਅਫਗਾਨਿਸਤਾਨ ਖਿਲਾਫ ਕੰਮ ਕਰਦੇ ਹਨ ਜਾਂ ਫਿਰ ਕਸ਼ਮੀਰ 'ਚ ਖੇਤਰੀ ਸਥਿਰਤਾ ਲਈ ਖਤਰਾ ਪੈਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਇਸ ਲਈ ਸਾਨੂੰ ਕੋਈ ਫੈਸਲਾ ਕਰਨ ਤੋਂ ਬਚਣਾ ਹੋਵੇਗਾ ਅਤੇ ਇਹ ਦੇਖਣਾ ਹੋਵੇਗਾ ਕਿ ਕੀ ਉਸ ਦੇ ਵਿਵਹਾਰ 'ਚ ਬਦਲਾਅ ਆਉਂਦਾ ਹੈ।


Related News