ਨਹੀਂ ਬੁਝੀ ਕੈਲੀਫੋਰਨੀਆ ਦੇ ਜੰਗਲਾਂ ''ਚ ਲੱਗੀ ਅੱਗ, ਹੁਣ ਤੱਕ 23 ਮਰੇ ਤੇ 600 ਲਾਪਤਾ

Thursday, October 12, 2017 9:14 PM

ਸੈਨ ਫ੍ਰਾਂਸਿਸਕੋ — ਉੱਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਈ ਦਿਨਾਂ ਤੋਂ ਬਾਅਦ ਵੀ ਬੁਝੀ ਨਹੀਂ ਹੈ। ਇਸ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 23 ਹੋ ਗਈ ਹੈ ਅਤੇ 600 ਤੋਂ ਜ਼ਿਆਦਾ ਲੋਕ ਲਾਪਤਾ ਹਨ। ਉਥੇ ਅੱਗ ਕਾਰਨ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਜਾਣ ਨੂੰ ਮਜ਼ਬੂਰ ਹੋ ਗਏ ਹਨ। ਰਿਪੋਰਟ ਮੁਤਾਬਕ ਅੱਗ ਨਾਲ ਸਭ ਤੋਂ ਪ੍ਰਭਾਵਿਤ ਹੋਈ ਸੋਨੋਮਾ ਕਾਉਂਟੀ ਤੋਂ 285 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਅੱਗ ਬੁਝਾਉਣ ਲਈ 8,000 ਫਾਈਰ ਬ੍ਰਿਗੇਡ ਦੇ ਕਰਮਚਾਰੀ ਜ਼ਦੋ-ਜਹਿਦ ਕਰ ਰਹੇ ਹਨ। ਇਹ ਕੈਲੀਫੋਰਨੀਆ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਅੱਗ 'ਚੋਂ ਇਕ ਹੈ। 

PunjabKesari
ਸੋਨੋਮਾ ਕਾਉਂਟੀ ਦੇ ਪ੍ਰਮੁੱਖ ਰਾਬ ਗਿਯੋਡਾਰਨੋ ਨੇ ਬੁੱਧਵਾਰ ਰਾਤ ਨੂੰ ਕਿਹਾ, ''ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਕਰ ਪਾਵਾਂਗੇ। ਇਸ ਦੇ ਨਾਲ ਹੀ ਸਾਨੂੰ ਯਥਾਰਥਵਾਦੀ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਖੋਜ ਸ਼ੁਰੂ ਕਰਨੀ ਚਾਹੀਦੀ ਹੈ।'' ਅਧਿਕਾਰੀਆਂ ਨੇ ਕਿਹਾ ਕਿ 23 'ਚੋਂ 13 ਸੋਨੋਮਾ ਦੀ ਟੱਬਸ ਜੰਗਲ ਦੀ ਅੱਗ 'ਚ ਮਾਰੇ ਗਏ। ਅਖਬਾਰ ਏਜੰਸੀ ਏਫੇ ਮੁਤਾਬਕ ਅੱਗ ਦੀਆਂ ਲੱਪਟਾਂ ਨੇ ਲਗਭਗ 3,500 ਇਮਾਰਤਾਂ ਤਬਾਹ ਕਰ ਦਿੱਤੀਆਂ ਅਤੇ 1,70,000 ਏਕੜ ਜ਼ਮੀਨ ਬਰਬਾਦ ਕਰ ਦਿੱਤੀ। ਕੈਲੀਫੋਰਨੀਆ ਨੇ ਸੋਨੋਮਾ ਅਤੇ ਨਾਪਾ ਕਾਉਂਟਿਆਂ 'ਚ 22 ਥਾਵਾਂ 'ਤੇ ਅੱਗ ਸਭ ਤੋਂ ਭਿਆਨਕ ਹੈ। ਇਹ ਕੈਲੀਫੋਰਨੀਆ ਦੇ ਇਤਿਹਾਸ ਦੀ 5ਵੀਂ ਸਭ ਤੋਂ ਵਿਨਾਸ਼ਕਾਰੀ ਅੱਗ ਹੈ। 

PunjabKesari
'ਲਾਂਸ ਏਜੰਲਸ ਟਾਈਮਜ਼' ਨੇ ਅਧਿਕਾਰਕ ਅਨੁਮਾਨਾਂ ਦੇ ਹਵਾਲੇ ਤੋਂ ਦੱਸਿਆ ਕਿ ਅੱਗੇ ਕਾਰਨ ਕਰੀਬ 50,000 ਲੋਕ ਆਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਹੋਏ ਹਨ। ਕੈਲ ਫਾਇਰ ਦੇ ਪ੍ਰਮੁੱਖ ਕੇਨ ਪਿਮਲੋਟ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ, ''ਇਹ ਬਹੁਤ ਗੰਭੀਰ, ਨਾਜ਼ੁਕ ਅਤੇ ਆਫਤ ਵਾਲਾ ਸਮਾਂ ਹੈ।'' ਅੱਗ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇਕ ਆਪਦਾ ਘੋਸ਼ਣਾ-ਪੱਤਰ ਜਾਰੀ ਕੀਤਾ ਹੈ। ਅਧਿਕਾਰੀਆਂ ਮੁਤਾਬਕ ਅੱਗ ਬੁਝਾਉਣ ਲਈ 8,000 ਫਾਇਰ ਬ੍ਰਿਗੇਡ ਦੇ ਕਰਮਚਾਰੀ ਜ਼ਦੋ-ਜਹਿਦ ਕਰ ਰਹੇ ਹਨ।

PunjabKesari