ਨਿੱਕੀ ਹੈਲੀ ਨੇ ਕਿਹਾ— ਟਰੰਪ ''ਤੇ ਦੋਸ਼ ਲਾਉਣ ਵਾਲੀਆਂ ਔਰਤਾਂ ਦਾ ਪੱਖ ਸੁਣਿਆ ਜਾਣਾ ਚਾਹੀਦੈ

12/11/2017 3:46:34 PM

ਵਾਸ਼ਿੰਗਟਨ (ਭਾਸ਼ਾ)— ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਹੈ ਕਿ ਜਿਨ੍ਹਾਂ ਔਰਤਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਏ ਹਨ, ਉਨ੍ਹਾਂ ਦਾ ਪੱਖ ਸੁਣਿਆ ਜਾਣਾ ਚਾਹੀਦਾ ਹੈ। ਇਕ ਪ੍ਰੋਗਰਾਮ ਵਿਚ ਜਦੋਂ ਹੈਲੀ ਤੋਂ ਪੁੱਛਿਆ ਗਿਆ ਕਿ ਟਰੰਪ 'ਤੇ ਦੋਸ਼ ਲਾਉਣ ਵਾਲੀਆਂ ਔਰਤਾਂ ਦਾ ਕਿਵੇਂ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਜੋ ਔਰਤਾਂ ਕਿਸੇ ਵੀ ਵਿਅਕਤੀ 'ਤੇ ਦੋਸ਼ ਲਾਉਂਦੀਆਂ ਹਨ, ਉਨ੍ਹਾਂ ਦੀ ਗੱਲ ਸੁਣੀ ਜਾਣੀ ਚਾਹੀਦਾ ਹੈ। ਉਨ੍ਹਾਂ ਦਾ ਪੱਖ ਸੁਣਿਆ ਜਾਣਾ ਚਾਹੀਦਾ ਅਤੇ ਮਾਮਲੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। 
ਹੈਲੀ ਨੇ ਅੱਗੇ ਕਿਹਾ ਕਿ ਮੈਂ ਸਮਝਦੀ ਹਾਂ ਕਿ ਚੋਣਾਂ ਤੋਂ ਪਹਿਲਾਂ ਵੀ ਅਜਿਹੇ ਦੋਸ਼ਾਂ ਨੂੰ ਸੁਣਿਆ ਅਤੇ ਮੈਂ ਮੰਨਦੀ ਹਾਂ ਕਿ ਜਿਸ ਕਿਸੀ ਔਰਤ ਨਾਲ ਕਿਸੇ ਵੀ ਤਰ੍ਹਾਂ ਦਾ ਗਲਤ ਵਤੀਰਾ ਕੀਤਾ ਗਿਆ, ਉਸ ਨੂੰ ਬੋਲਣ ਦਾ ਪੂਰਾ ਹੱਕ ਹੈ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਕੀ ਵੋਟਿੰਗ ਦਾ ਮਤਲਬ ਮੁੱਦਾ ਖਤਮ ਹੋ ਗਿਆ ਹੁੰਦਾ ਹੈ? ਹੈਲੀ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਇਹ ਲੋਕਾਂ ਨੂੰ ਤੈਅ ਕਰਨਾ ਹੈ। ਮੈਂ ਜਾਣਦੀ ਹਾਂ ਕਿ ਟਰੰਪ ਜਨਤਾ ਵਲੋਂ ਚੁਣੇ ਗਏ ਨੇਤਾ ਹਨ ਪਰ ਔਰਤਾਂ ਨੂੰ ਅੱਗੇ ਆਉਣ ਵਿਚ ਝਿਜਕਣਾ ਨਹੀਂ ਚਾਹੀਦਾ ਅਤੇ ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਟਰੰਪ ਦੀਆਂ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿਚ ਉਹ ਔਰਤਾਂ ਨਾਲ ਛੇੜਛਾੜ ਕਰਨ 'ਤੇ ਸ਼ੇਖੀ ਮਾਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ 'ਤੇ ਯੌਨ ਸ਼ੋਸ਼ਣ ਦੇ ਦਰਜਨਾਂ ਤੋਂ ਵੀ ਵਧ ਦੋਸ਼ ਲੱਗੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।


Related News