''ਵਪਾਰ-ਯੁੱਧ'' ਸ਼ੁਰੂ ਕਰ ਸਕਦੇ ਹਨ ਟਰੰਪ: ਚੀਨ

08/14/2017 6:10:44 PM

ਬੀਜਿੰਗ— ਚੀਨ ਦੀ ਇਕ ਅਖਬਾਰ ਮੁਤਾਬਕ ਜੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਵਿਰੁੱਧ ਅਮਰੀਕੀ ਤਕਨੀਕ ਦੀ ਚੋਰੀ ਦੇ ਦੋਸ਼ਾਂ ਦੀ ਜਾਂਚ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾਉਂਦਾ ਹੈ ਤਾਂ ਇਸ ਨਾਲ ''ਵਪਾਰ ਯੁੱਧ'' ਸ਼ੁਰੂ ਹੋ ਸਕਦਾ ਹੈ। ਵਪਾਰ ਮੰਤਰਾਲੇ ਦੇ ਇਕ ਸ਼ੋਧ ਕਰਤਾ ਨੇ ਦੱਸਿਆ ਕਿ ਜਾਂਚ ਕਰਨ ਦਾ ਟਰੰਪ ਦਾ ਸੰਭਾਵਿਤ ਫੈਸਲਾ ਖਾਸ ਕਰ ਕੇ ਬੌਧਿਕ ਸੰਪੱਤੀ ਨੂੰ ਲੈ ਕੇ 'ਤਣਾਅ' ਵਧਾ ਸਕਦਾ ਹੈ। 
ਇਕ ਅਧਿਕਾਰੀ ਨੇ ਕਿਹਾ ਕਿ ਟਰੰਪ ਇਸ ਫੈਸਲੇ ਦੇ ਸੰਬੰਧ ਵਿਚ ਸੋਮਵਾਰ ਨੂੰ ਐਲਾਨ ਕਰਨਗੇ। ਅਧਿਕਾਰੀ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਟਰੰਪ ਆਪਣੇ ਵਪਾਰਕ ਦਫਤਰ ਨੂੰ ਇਹ ਤੈਅ ਕਰਨ ਦਾ ਆਦੇਸ਼ ਦੇਣਗੇ ਕਿ ਅਮਰੀਕੀ ਤਕਨੀਕ ਅਤੇ ਬੌਧਿਕ ਸੰਪੱਤੀ ਦੀ ਸੰਭਾਵਿਤ ਚੋਰੀ ਦੇ ਮਾਮਲੇ ਵਿਚ ਸਾਲ 1975 ਦੇ ਵਪਾਰਕ ਕਾਨੂੰਨ ਤਹਿਤ ਚੀਨ ਵਿਰੁੱਧ ਜਾਂਚ ਸ਼ੁਰੂ ਕੀਤੀ ਜਾਵੇ ਜਾਂ ਨਹੀਂ। ਇਸ ਐਲਾਨ 'ਤੇ ਚੀਨੀ ਸਰਕਾਰ ਨੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ।


Related News