ਨਵਜੰਮੇ ਬੱਚੇ ਦੇ ਪਘੂੰੜੇ ਨੇ ਆਲੇ-ਦੁਆਲੇ ਲੁਕ ਕੇ ਬੈਠਾ ਹੋਇਆ ਸੀ ਸੱਪ, ਜਦੋਂ ਮਾਤਾ-ਪਿਤਾ ਨੇ ਦੇਖਿਆ ਤਾਂ ਰਹਿ ਗਏ ਹੈਰਾਨ

08/14/2017 11:25:07 AM

ਕਵੀਂਸਲੈਂਡ— ਹਰ ਜਾਨਵਰ ਦੀ ਇਕ ਖਾਸੀਅਤ ਹੁੰਦੀ ਹੈ, ਜੋ ਉਸ ਨੂੰ ਦੂਜਿਆਂ ਤੋਂ ਵੱਖ ਬਣਾਉਂਦੀ ਹੈ । ਇਸ ਦੀ ਬਦੌਲਤ ਉਹ ਦੂਜਿਆ ਦੀ ਨਜ਼ਰ ਤੋਂ ਖੁਦ ਨੂੰ ਲੁਕਾਉਂਦਾ ਹੈ ਅਤੇ ਸੰਨ੍ਹ ਲਗਾ ਕੇ ਆਪਣਾ ਸ਼ਿਕਾਰ ਕਰਦਾ ਹੈ । ਇਸ ਤਸਵੀਰ ਵਿਚ ਵੀ ਇਕ ਨਵਜੰਮੇ ਬੱਚੇ ਦੇ ਪਘੂੰੜੇ ਦੇ ਈਰਦ-ਗਿਰਦ ਜ਼ਹਿਰੀਲਾ ਸੱਪ ਉਸ ਦੀ ਮੌਤ ਬਣ ਕੇ ਲੁਕਿਆ ਹੋਇਆ ਹੈ, ਜੋ ਆਸਾਨੀ ਨਾਲ ਨਜ਼ਰ ਨਹੀਂ ਆਏਗਾ ।  
ਇਹ ਤਸਵੀਰ ਹੈ ਆਸਟਰੇਲੀਆ ਦੇ ਕਵੀਂਸਲੈਂਡ ਦੀ, ਜਿਸ ਨੂੰ ਸਨਸ਼ਾਈਨ ਸਨੇਕ ਕੈਚਰਸ ਦਾ ਕੰਮ ਕਰਨ ਵਾਲੇ ਮੈਕਸ ਨੇ ਫੇਸਬੁੱਕ ਪੇਜ਼ ਉੱਤੇ ਸ਼ੇਅਰ ਕੀਤਾ ਹੈ । ਪੋਸਟ ਮੁਤਾਬਕ ਬੱਚੇ ਦੇ ਪਘੂੰੜੇ ਦੇ ਈਰਦ-ਗਿਰਦ 'ਯੇਲੋ ਫੇਸ ਵਿਪ' ਨਾਮਕ ਜ਼ਹਿਰੀਲਾ ਸੱਪ ਸੰਨ੍ਹ ਲਗਾ ਕੇ ਲੁਕਿਆ ਹੋਇਆ ਸੀ। ਬੱਚੇ ਦੇ ਮਾਤਾ-ਪਿਤਾ ਜਿਵੇਂ ਹੀ ਕਮਰੇ ਅੰਦਰ ਗਏ ਤਾਂ ਉਨ੍ਹਾਂ ਦੀ ਨਜ਼ਰ ਉਸ ਸੱਪ ਉੱਤੇ ਪਈ । ਪਹਿਲਾਂ ਤਾਂ ਉਸ ਖਤਰਨਾਕ ਸੱਪ ਨੂੰ ਦੇਖ ਕੇ ਉਹ ਵੀ ਹੈਰਾਨ ਹੋ ਗਏ ਪਰ ਉਨ੍ਹਾਂ ਨੇ ਤੁਰੰਤ ਸਨੇਕ ਕੈਚਰ ਨੂੰ ਫੋਨ ਕਰ ਕੇ ਸੱਦ ਲਿਆ ਅਤੇ ਸੱਪ ਨੂੰ ਉੱਥੋਂ ਹਟਵਾਇਆ । ਉਥੇ ਹੀ ਸੋਸ਼ਲ ਸਾਈਟ ਉੱਤੇ ਇਹ ਤਸਵੀਰ ਵਾਇਰਲ ਹੋ ਗਈ ਪਰ ਜ਼ਿਆਦਾਤਰ ਲੋਕ ਲੁਕੇ ਹੋਏ ਸੱਪ ਨੂੰ ਲੱਭਣ ਵਿਚ ਅਸਫਲ ਹੋ ਗਏ ।


Related News