ਨੇਪਾਲੀ ਰਾਸ਼ਟਰਪਤੀ ਨੇ ਦਿੱਤੀਆਂ ''ਤਿਹਾਰ ਤੇ ਦੀਵਾਲੀ'' ਦੀਆਂ ਵਧਾਈਆਂ

10/20/2017 1:03:10 PM

ਕਾਠਮਾਂਡੂ(ਬਿਊਰੋ)— ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਦੇਸ਼ ਅਤੇ ਵਿਦੇਸ਼ ਵਿਚ ਰਹਿਣ ਵਾਲੇ ਦੇਸ਼ਵਾਸੀਆਂ ਅਤੇ ਨੇਪਾਲੀਆਂ ਨੂੰ ਦੂਜੇ ਵੱਡੇ ਤਿਉਹਾਰ ਤਿਹਾਰ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ। ਭੰਡਾਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਹ ਤਿਉਹਾਰ ਹਰੇਕ ਨੇਪਾਲੀ ਦੇ ਚਿਹਰੇ 'ਤੇ ਖੁਸ਼ੀਆਂ ਲਿਆਏ।
ਇਸ ਮੌਕੇ 'ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਰਾਸ਼ਟਰਪਤੀ ਭੰਡਾਰੀ ਨੇ ਕਿਹਾ ਕਿ ਹਨੇਰੇ ਨੂੰ ਮਿਟਾਉਣ ਵਾਲੇ ਰੋਸ਼ਨੀ ਦੇ ਤਿਉਹਾਰ ਦੇ ਰੂਪ ਵਿਚ ਮਨਾਏ ਜਾਣ ਵਾਲੇ 'ਦੀਵਾਲੀ ਅਤੇ ਤਿਹਾਰ' ਨੇਪਾਲੀਆਂ ਦੇ ਜਵੀਨ ਵਿਚ ਖੁਸ਼ਹਾਲੀ ਲਿਆਉਣ ਅਤੇ ਨੇਪਾਲ ਵਿਚ ਭਾਈਚਾਰੇ ਨੂੰ ਵਧਾਵਾ ਮਿਲੇ।


Related News