ਪਾਕਿਸਤਾਨ ''ਚ ਵੀ ਮਨਾਇਆ ਜਾ ਰਿਹੈ ਦੀਵਾਲੀ ਦਾ ਤਿਉਹਾਰ (ਤਸਵੀਰਾਂ)

10/19/2017 1:16:21 PM

ਇਸਲਾਮਾਬਾਦ (ਬਿਊਰੋ)— ਦੀਵਾਲੀ ਦੇ ਤਿਉਹਾਰ ਦਾ ਜਸ਼ਨ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿਚ ਦੀਵਾਲੀ ਦਾ ਜਸ਼ਨ ਜ਼ੋਰਾਂ 'ਤੇ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੇ ਕਿਹਾ ਹੈ ਕਿ ਵੀਰਵਾਰ ਨੂੰ ਹਿੰਦੂ ਭਾਈਚਾਰੇ ਦਾ ਪ੍ਰਮੁੱਖ ਤਿਉਹਾਰ ਦੀਵਾਲੀ ਮਨਾਇਆ ਜਾਵੇਗਾ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਦੀਵਾਲੀ ਦੇ ਦਿਨ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਪਾਕਿਸਤਾਨ ਵਿਚ ਬੁੱਧਵਾਰ ਨੂੰ ਸ਼ੁਰੂ ਹੋਇਆ ਦੀਵਾਲੀ ਦਾ ਜਸ਼ਨ ਤਿੰਨ ਦਿਨ ਤੱਕ ਚੱਲੇਗਾ।

PunjabKesari
ਪਾਕਿਸਤਾਨ ਦੀ ਪੀ. ਐੱਮ. ਐੱਲ.-ਐੱਨ. ਪਾਰਟੀ ਦੇ ਹਿੰਦੂ ਸੰਸਦੀ ਮੈਂਬਰ ਡਾਕਟਰ ਰਮੇਸ਼ ਕੁਮਾਰ ਵਾਂਕਵਾਨ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਪਾਕਿਸਤਾਨ ਵਿਚ ਦੀਵਾਲੀ ਦਾ ਜਸ਼ਨ ਹੈ। ਵਾਂਕਵਾਨ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਦਾ ਸੰਦੇਸ਼ ਲੈ ਕੇ ਆਉਂਦਾ ਹੈ।

PunjabKesari
ਪਾਕਿਸਤਾਨ ਦੇ ਕਈ ਸ਼ਹਿਰਾਂ ਦੇ ਬਾਜ਼ਾਰਾਂ ਵਿਚ ਦੀਵਾਲੀ ਦੀ ਰੌਣਕ ਹੈ। ਰਾਜਧਾਨੀ ਪੇਸ਼ਾਵਰ ਵਿਚ ਦੀਵਾਲੀ ਸਮਾਰੋਹ ਵਿਚ ਹਿੰਦੂਆਂ ਨਾਲ ਮੁਸਲਮਾਨ, ਈਸਾਈ ਅਤੇ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੁੰਦੇ ਹਨ।

PunjabKesari

ਪਾਕਿਸਤਾਨ ਵਿਚ ਦੀਵਾਲੀ ਵਾਲੇ ਦਿਨ ਸਿੰਧ ਦੇ ਸੁਕੁੱਰ ਖੇਤਰ ਵਿਚ ਸਥਿਤ ਇਤਿਹਾਸਿਕ ਸਾਧੂ ਬੇਲਾ ਮੰਦਰ ਨੂੰ ਸਜਾਇਆ ਜਾਂਦਾ ਹੈ। ਉੱਥੇ ਦੀਵਾਲੀ ਵਾਲੇ ਦਿਨ ਜਸ਼ਨ ਦਾ ਮਾਹੌਲ ਹੁੰਦਾ ਹੈ। ਇਸ ਦੇ ਇਲਾਵਾ ਨੇੜੇ ਦੇ ਹੋਰ ਕਈ ਮੰਦਰਾਂ ਵਿਚ ਵੀ ਹਿੰਦੂ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ।


Related News