ਨਵਾਜ਼ ਸ਼ਰੀਫ ਦੇ ਕਾਫਿਲੇ ''ਚ ਸ਼ਾਮਲ ਕਾਰ ਦੇ ਹੇਠਾਂ ਆਉਣ ਨਾਲ ਬੱਚੇ ਦੀ ਮੌਤ

08/11/2017 10:21:19 PM

ਇਸਲਾਮਾਬਾਦ — ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ 'ਘਰ ਵਾਪਸੀ' ਕਾਫਿਲ 'ਚ ਸ਼ਾਮਲ ਤੇਜ਼ ਰਫਤਾਰ ਕਾਰ ਦੇ ਹੇਠਾਂ ਆਉਣ ਕਾਰ 1 ਬੱਚੇ ਦੀ ਮੌਤ ਹੋ ਗਈ। ਬੱਚਾ ਸ਼ਰੀਫ ਦਾ ਸਵਾਗਤ ਕਰਨ ਨੂੰ ਖੜੀ ਭੀੜ 'ਚ ਸ਼ਾਮਲ ਸੀ। ਦੇਸ਼ ਦੇ ਸੂਚਨਾ ਮੰਤਰੀ ਨੇ ਘਟਨਾ 'ਤੇ ਦੁੱਖ ਵਿਅਕਤ ਕੀਤਾ ਹੈ। 
ਇਹ ਹਾਦਸਾ ਪੰਜਾਬ ਜ਼ਿਲੇ 'ਚ ਲਾਲਮੂਸਾ ਨਾਂ ਦੇ ਇਲਾਕੇ 'ਚ ਹੋਇਆ। ਪ੍ਰਧਾਨ ਮੰਤਰੀ ਅਹੁੱਦੇ ਤੋਂ ਹਟਾਏ ਜਾਣ ਤੋਂ ਬਾਅਦ ਨਵਾਜ਼ ਸ਼ਰੀਫ ਜੀ. ਟੀ. ਰੋਡ ਤੋਂ ਹੁੰਦੇ ਹੋਏ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਵਾਪਸ ਲਾਹੌਰ ਆ ਰਹੇ ਸਨ। 'ਡਾਨ' ਦੀ ਰਿਪੋਰਟ ਮੁਤਾਬਕ 9 ਸਾਲ ਦਾ ਅਹਿਮਦ ਉਸ ਭੀੜ ਦਾ ਹਿੱਸਾ ਸੀ, ਜਿਹੜਾ ਨਵਾਜ਼ ਸ਼ਰੀਫ ਦਾ ਸਵਾਗਤ ਕਰਨ ਲਈ ਲਾਲਮੂਸਾ ਇਲਾਕੇ 'ਚ ਇੱਕਠਾ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਭੀੜ 'ਚੋਂ ਨਿਕਲ ਕੇ ਉਹ ਸੜਕ 'ਤੇ ਆ ਗਿਆ ਅਤੇ 'ਇਲੀਟ ਫੋਰਸ' ਨਾਲ ਜੁੜੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਅਖਬਾਰ ਮੁਤਾਬਕ ਕਾਫਿਲੇ ਦੀਆਂ ਬਾਕੀਆਂ ਕਾਰਾਂ ਇਸ ਤੋਂ ਬਾਅਦ ਵੀ ਨਹੀਂ ਰੁਕੀਆਂ ਅਤੇ ਬੱਚੇ ਨੂੰ ਕੁਚਲਦੇ ਹੋਏ ਅੱਗੇ ਨਿਕਲ ਗਈਆਂ। ਬੱਚੇ ਦੀ ਮੌਕੇ 'ਤੇ ਮੌਤ ਹੋ ਗਈ। ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਸ਼ਰੀਫ ਨੇ ਟਵੀਟ ਕਰ ਘਟਨਾ 'ਤੇ ਦੁੱਖ ਜਤਾਇਆ। ਉਨ੍ਹਾਂ ਨੇ ਲੋਕਲ ਨੇਤਾਵਾਂ ਨੂੰ ਪਰਿਵਾਰ ਦੀ ਮਦਦ ਕਰਨ ਦੀ ਗੱਲ ਵੀ ਕਹੀ ਹੈ।


Related News