ਆਟੇ ਦਾ ਵਾਇਰਸ ਬਣਿਆ ਕੈਨੇਡੀਅਨਾਂ ਲਈ ਖਤਰਾ, ਲੋਕ ਹੋ ਰਹੇ ਨੇ ਬੀਮਾਰ, ਦੇਸ਼ ਭਰ ਤੋਂ ਵਾਪਸ ਮੰਗਵਾਏ ਗਏ ਉਤਪਾਦ

04/13/2017 12:30:50 PM

ਓਟਾਵਾ— ਆਟੇ ਵਿਚ ਈ. ਕੋਲੀ ਵਾਇਰਸ ਫੈਲਾਉਣ ਵਾਲੇ ਖਤਰਨਾਕ ਤੱਤ ਮਿਲਣ ਤੋਂ ਬਾਅਦ ਦੇਸ਼ ਭਰ ਤੋਂ ਆਟਾ ਅਤੇ ਆਟੇ ਦੇ ਉਤਪਾਦ ਵਾਪਸ ਮੰਗਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ''ਰੌਬਿਨ ਹੁੱਡ'' ਕੰਪਨੀ ਦੇ ਆਟੇ ਵਿਚ ਈ. ਕੋਲੀ ਵਾਇਰਸ ਦੇ ਤੱਤ ਮਿਲਣ ਤੋਂ ਬਾਅਦ ਇਸ ਕੰਪਨੀ ਦੇ ਉਤਪਾਦਾਂ ਨੂੰ ਚਾਰ ਪ੍ਰੋਵਿੰਸਾਂ ਦੇ ਸਟੋਰਾਂ ਤੋਂ ਵਾਪਸ ਮੰਗਵਾ ਲਿਆ ਗਿਆ ਸੀ। ਇਕ ਹਫਤੇ ਬਾਅਦ ਇਸ ਆਟੇ ਨੂੰ ਪੂਰੇ ਦੇਸ਼ ਤੋਂ ਵਾਪਸ ਮੰਗਵਾ ਲਿਆ ਗਿਆ ਸੀ। ਬੁੱਧਵਾਰ ਨੂੰ ''ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ'' (ਕੈਨੇਡੀਅਨ ਭੋਜਨ ਜਾਂਚ ਏਜੰਸੀ) ਨੇ ਇਸ ਫੈਸਲੇ ਵਿਚ ਬਰੋਡੀ, ਕ੍ਰਿਏਟਿਵ ਬੇਕਰ, ਗੋਲਡਨ ਟੈਂਪਲ ਬ੍ਰਾਂਡ ਦੇ ਆਟਿਆਂ ਅਤੇ ਉਤਪਾਦਾਂ ਨੂੰ ਵੀ ਮਿਲਾ ਲਿਆ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਕੰਪਨੀਆਂ ਦੇ ਆਟੇ ਅਤੇ ਆਟੇ ਨਾਲ ਬਣਨ ਵਾਲੇ ਉਤਪਾਦ ਨਾ ਖਰੀਦਣ। ਵਾਪਸ ਮੰਗਵਾਏ ਗਏ ਉਤਪਾਦ ਇਸ ਤਰ੍ਹਾਂ ਹਨ—
1. ਬਰੋਡੀ— ਕੇਕ ਅਤੇ ਪੇਸਟਰੀਜ਼ ਆਟਾ-17 ਜਨਵਰੀ, 2018 ਤੋਂ ਪਹਿਲਾਂ ਦੇ ਉਤਪਾਦ
2. ਕ੍ਰਿਏਟਿਵ ਬੇਕਰ— ਮੈਦਾ, ਕਣਕ ਦਾ ਆਟਾ, 17 ਅਕਤੂਬਰ,2017
3. ਗੋਲਡਨ ਟੈਂਪਲ— ਸੂਜੀ ਕਰੀਮੀ ਕਣਕ, 18 ਅਪ੍ਰੈਲ, 2017
4. ਰੌਬਿਨ ਹੁੱਡ ਕੰਪਨੀ ਦਾ ਆਟਾ ਅਪ੍ਰੈਲ, 2018 ਤੱਕ 

Kulvinder Mahi

News Editor

Related News