ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਰੀਫ ਤੇ ਉਨ੍ਹਾਂ ਦੇ ਪੁੱਤਰਾਂ ਨੂੰ ਸਮਨ ਕੀਤਾ ਜਾਰੀ

08/17/2017 4:49:35 PM

ਲਾਹੌਰ— ਪਾਕਿਸਤਾਨ ਦੇ ਸਿਖਰ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ 2 ਪੁੱਤਰਾਂ ਹਵਾਲਾ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਪੁੱਛਗਿਛ ਲਈ ਸਮਨ ਜਾਰੀ ਕਰ ਕੇ ਸ਼ੁੱਕਰਵਾਰ ਨੂੰ ਇੱਥੇ ਸਥਿਤ ਆਪਣੇ ਦਫਤਰ ਵਿਚ ਮੌਜੂਦ ਹੋਣ ਨੂੰ ਕਿਹਾ ਹੈ । ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਸ਼ਰੀਫ ਅਤੇ ਉਨ੍ਹਾਂ ਦੇ ਪੁੱਤਰਾਂ- ਹੁਸੈਨ ਅਤੇ ਹਸਨ ਨੂੰ ਸਮਨ ਜਾਰੀ ਕਰ ਉਨ੍ਹਾਂ ਦੀ ਦੇਸ਼ ਤੋਂ ਬਾਹਰ ਦੀ ਜਾਇਦਾਦ ਦੇ ਸਿਲਸਿਲੇ ਵਿੱਚ ਪੁੱਛਗਿਛ ਲਈ ਆਪਣੇ ਲਾਹੌਰ ਸਥਿਤ ਦਫਤਰ ਵਿਚ ਮੌਜੂਦ ਹੋਣ ਨੂੰ ਕਿਹਾ ਹੈ । ਧਿਆਨ ਯੋਗ ਹੈ ਕਿ ਸਨਸਨੀਖੇਜ਼ ਪਨਾਮਾ ਪੇਪਰਸ ਮਾਮਲੇ ਵਿਚ ਸ਼ਰੀਫ ਦੀ ਦੂਜੇ ਦੇਸ਼ਾਂ ਵਿਚ ਸਥਿਤ ਜਾਇਦਾਦ ਦਾ ਖੁਲਾਸਾ ਕੀਤਾ ਗਿਆ ਸੀ । ਇਸ ਤੋਂ ਬਾਅਦ 28 ਜੁਲਾਈ ਨੂੰ ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਨੇ ਸ਼ਰੀਫ ਨੂੰ ਆਯੋਗ ਐਲਾਨ ਕਰ ਦਿੱਤਾ ਸੀ । ਸੁਪਰੀਮ ਕੋਰਟ ਨੇ ਨਾਲ ਹੀ ਨੈਬ ਨੂੰ ਸੰਯੁਕਤ ਜਾਂਚ ਦਲ ਦੀ ਰਿਪੋਰਟ ਦੇ ਸੰਦਰਭ ਵਿਚ ਸ਼ਰੀਫ ਅਤੇ ਉਨ੍ਹਾਂ ਦੇ 2 ਪੁੱਤਰਾਂ, ਜੁਆਈ ਸਫਦਰ, ਰਿਸ਼ਤੇਦਾਰ ਅਤੇ ਸੰਘੀ ਵਿੱਤ ਮੰਤਰੀ ਇਸਹਾਕ ਡਾਰ ਖਿਲਾਫ ਹਵਾਲਾ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦਾ ਵੀ ਹੁਕਮ ਦਿੱਤਾ ਸੀ । ਨੈਬ ਨੇ ਇਸ ਗਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਰੀਫ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ 18 ਅਗਸਤ ਨੂੰ ਲਾਹੌਰ ਸਥਿਤ ਉਸ ਦੇ ਦਫਤਰ ਵਿਚ ਮੌਜੂਦ ਹੋਣ ਨੂੰ ਕਿਹਾ ਗਿਆ ਹੈ । ਨੈਬ ਨੇ ਕਿਹਾ ਕਿ ਉਹ ਸ਼ਰੀਫ ਦੇ ਕਰੀਬੀ ਸਾਥੀ ਡਾਰ ਤੋਂ 23 ਅਗਸਤ ਨੂੰ ਪੁੱਛਗਿਛ ਕਰੇਗੀ ਅਤੇ ਇਸ ਸਬੰਧ ਵਿਚ ਸਮਨ ਜਾਰੀ ਕਰ ਦਿੱਤੇ ਗਏ ਹਨ । ਸ਼ਰੀਫ ਨੇ ਹਾਲਾਂਕਿ ਨੈਬ ਦੇ ਸਾਹਮਣੇ ਮੌਜੂਦ ਹੋਣ ਨੂੰ ਲੈ ਕੇ ਅੰਤਿਮ ਫੈਸਲਾ ਨਹੀਂ ਕੀਤਾ ਹੈ । ਪੀ. ਐਮ. ਐਲ. ਐਨ. ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਨਵਾਜ਼ ਸ਼ਰੀਫ ਨੈਬ ਦੀ ਕਾਰਵਾਈ ਦੇ ਬਾਈਕਾਟ ਉੱਤੇ ਵਿਚਾਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵੀ ਪਨਾਮਾ ਪੇਪਰਸ ਮਾਮਲੇ ਤਰ੍ਹਾਂ ਹੀ ਹੋਵੇਗੀ ਅਤੇ ਇਸ ਮਾਮਲੇ ਵਿਚ ਵੀ ਉਨ੍ਹਾਂ ਨੂੰ ਨਿਆਂ ਨਾ ਮਿਲਣ ਦਾ ਸ਼ੱਕ ਹੈ । ਉਨ੍ਹਾਂ ਨੇ ਕਿਹਾ ਕਿ ਸ਼ਰੀਫ ਪਹਿਲਾਂ ਹੀ ਸੁਪਰੀਮ ਕੋਰਟ ਦੇ ਇਕ ਜੱਜ ਨੂੰ ਲੈ ਕੇ ਆਪਣੇ ਸ਼ੱਕ ਸਾਫ ਕਰ ਚੁੱਕੇ ਹਨ, ਜੋ ਇਸ ਮਾਮਲੇ ਵਿਚ ਨੈਬ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ । ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ੱਕ ਹੈ ਕਿ ਉਹ (ਜੱਜ) ਜਵਾਬਦੇਹੀ ਅਦਾਲਤ ਵਿਚ ਉਨ੍ਹਾਂ ਵਿਰੁੱਧ ਫੈਸਲਾ ਸੁਨਾਉਣਗੇ । ਉਨ੍ਹਾਂ ਕਿਹਾ ਕਿ ਸ਼ਰੀਫ ਨੈਬ ਦੇ ਸਾਹਮਣੇ ਮੌਜੂਦ ਹੋਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅੰਤਿਮ ਫੈਸਲਾ ਕਰਨ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਵਿਸ਼ਵਾਸ ਪਾਤਰਾਂ ਨਾਲ ਇਸ ਮੁੱਦੇ ਉੱਤੇ ਚਰਚਾ ਕਰਣਗੇ ।


Related News