ਬ੍ਰਿਟੇਨ ''ਚ ਭਾਰਤੀ ਪਾਦਰੀ ਦੀ ਰਹੱਸਮਈ ਢੰਗ ਨਾਲ ਮੌਤ

06/25/2017 2:09:49 AM

ਤਿਰੂਵਨੰਤਪੂਰਮ — ਕੇਰਲ ਦੇ ਰਹਿਣ ਵਾਲੇ 33 ਸਾਲਾ ਪਾਦਰੀ ਦਾ ਮ੍ਰਿਤਕ ਸਰੀਰ ਬ੍ਰਿਟੇਨ 'ਚ ਏਡਿਨਬਰਗ ਤੱਟ 'ਤੇ ਮਿਲਿਆ ਹੈ। ਉਹ ਪਿਛਲੇ 4 ਦਿਨਾਂ ਤੋਂ ਲਾਪਤਾ ਸੀ। ਇਥੇ ਚਰਚ ਦੇ ਸੂਤਰਾਂ ਨੂੰ ਇਹ ਜਾਣਕਾਰੀ ਮਿਲੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਰਾਤ ਪਾਦਰੀ ਦੀ ਮੌਤ 'ਤੇ ਦੁੱਖ ਵਿਅਕਤ ਕੀਤਾ ਅਤੇ ਏਡਿਨਬਰਗ 'ਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਮਦਦ ਕਰਨ ਲਈ ਕਿਹਾ ਹੈ। ਸੁਸ਼ਮਾ ਨੇ ਟਵੀਟ ਕੀਤਾ, ''ਮੁਆਫ ਕਰੀਓ, ਫਾਦਰ ਮਾਰਟਿਨ ਜੇਵੀਅਰ ਦਨਬਰ 'ਚ ਮ੍ਰਿਤਕ ਮਿਲੇ।'' ਸੀ. ਐੱਮ. ਆਈ. ਕਾਂਗ੍ਰੇਗਰੇਸ਼ਨ ਨਾਲ ਸਬੰਧ ਰੱਖਣ ਵਾਲੇ ਮਾਰਟਿਨ ਜੇਵੀਅਰ ਵਾਜਾਚਿਰਾ ਦੀ ਮੌਤ ਦੀ ਜਾਣਕਾਰੀ ਏਡੀਨਬਰਗ ਤੋਂ ਅਤੇ ਕਾਰਮੇਟੀਲੀਜ਼ ਆਫ ਮੇਰੀ ਇਮਾਕੁਲੇਟ ਨੂੰ ਮਿਲੀ। ਸੰਦੇਸ਼ 'ਚ ਕਿਹਾ ਗਿਆ ਹੈ ਕਿ ਅਲੱਪੁਝਾ ਜ਼ਿਲੇ ਦੇ ਪੁਲਿਨਕੁੰਨੂ ਨਾਲ ਸਬੰਧ ਰੱਖਣ ਵਾਲੇ ਪਾਦਰੀ ਦਾ ਮ੍ਰਿਤਕ ਸਰੀਰ ਏਡੀਨਬਰਗ ਪੁਲਸ ਨੂੰ ਮਿਲਿਆ ਹੈ। ਸੀ. ਐੱਮ. ਆਈ. ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੇ ਕਿਹਾ ਕਿ ਇਸ ਬਾਰੇ 'ਚ ਬਿਊਰਾ ਮੰਗਲਵਾਰ ਤੋਂ ਬਾਅਦ ਹੀ ਮੁਹੱਈਆ ਹੋ ਪਾਵੇਗਾ। ਪਾਦਰੀ ਏਡੀਨਬਰਗ ਦੇ ਬੈਪਟਿਸਟ ਚਰਚ 'ਚ ਸੇਵਾ ਦੇ ਚੁੱਕੇ ਹਨ। ਇਸ ਵਿਚਾਲੇ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇੱਨੀਥਲਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਪਾਦਰੀ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਲਈ ਜਲਦ ਕਦਮ ਚੁੱਕਣ ਨੂੰ ਕਿਹਾ। ਸੁਸ਼ਮਾ ਨੂੰ ਲਿੱਖੀ ਇਕ ਚਿੱਠੀ 'ਚ ਚੇੱਨੀਥਲਾ ਨੇ ਪਾਦਰੀ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਮੂਲ ਦੇ


Related News