ਮਿਆਂਮਾਰ ਅਗਲੇ ਸਾਲ ਕਰੇਗਾ ਇਕ ਨਵਾਂ ਕਾਨੂੰਨ ਲਾਗੂ

12/14/2017 8:49:15 PM

ਯੰਗੂਨ— ਮਿਆਂਮਾਰ ਅਧਿਕਾਰੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਅਗਲੇ ਸਾਲ ਇਕ ਨਵਾਂ ਕੰਪਨੀ ਕਾਨੂੰਨ ਲਾਗੂ ਕਰਨਗੇ। ਨਵੇਂ ਮਿਆਂਮਾਰ ਕੰਪਨੀ ਐਕਟ ਨੂੰ ਸੰਸਦ 'ਚ ਮਨਜ਼ੂਰੀ ਦੇ ਦਿੱਤੀ ਗਈ ਜੋ ਕੰਪਨੀ ਐਕਟ 1941 ਦੀ ਥਾਂ ਲਵੇਗਾ। ਨਵੇਂ ਕਾਨੂੰਨ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੂੰ ਇਕ ਸਥਾਨਕ ਕੰਪਨੀ 'ਚ 35 ਫੀਸਦੀ ਤਕ ਦੀ ਹਿੱਸੇਦਾਰੀ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਪਹਿਲਾਂ ਇਕ ਕੰਪਨੀ ਜਿਸ ਦਾ ਇਕ ਫੀਸਦੀ ਸ਼ੇਅਰ ਵੀ ਕਿਸੇ ਵਿਦੇਸ਼ੀ ਨਿਵੇਸ਼ਕ ਵੱਲੋਂ ਖਰਿਦਿਆਂ ਗਿਆ ਹੁੰਦਾ ਸੀ ਉਸ ਨੂੰ ਸਥਾਨਕ ਕੰਪਨੀ ਦੀ ਬਜਾਏ ਵਿਦੇਸ਼ੀ ਕੰਪਨੀ ਦੇ ਰੂਪ 'ਚ ਵੰਡਿਆ ਜਾਂਦਾ ਸੀ। ਅੰਕੜਿਆਂ ਮੁਤਾਬਕ ਵਿੱਤ ਸਾਲ 2017-18 ਦੀ ਪਹਿਲੀ ਛਿਮਾਹੀ 'ਚ ਮਿਆਂਮਾਰ ਦਾ ਕੁਲ ਵਿਦੇਸ਼ੀ ਸਿੱਧਾ ਨਿਵੇਸ਼ 4.3 ਅਰਬ ਡਾਲਰ ਤਕ ਪਹੁੰਚ ਗਿਆ, ਜੋ ਦੇਸ਼ ਦੇ ਪਿਛਲੇ ਵਿੱਤ ਸਾਲ ਦੀ ਇਸ ਮਿਆਦ ਦੀ ਤੁਲਨਾ 'ਚ ਕਰੀਬ 3 ਅਰਬ ਡਾਲਰ ਤਕ ਵਧਿਆ।


Related News