ਆਸਟਰੇਲੀਆ ਵਿਚ ਮੁਸਲਮਾਨ ਵਿਰੋਧੀ ਸੈਨੇਟਰ ਨੇ ਸੰਸਦ ਵਿਚ ਪਾਇਆ ਬੁਰਕਾ, ਕੀਤੀ ਇਹ ਮੰਗ

08/17/2017 2:07:42 PM

ਕੈਨਬੇਰਾ— ਆਸਟਰੇਲੀਆ ਵਿਚ ਇਕ ਸੈਨੇਟਰ ਇਸਲਾਮ ਵਿਚ ਮੂੰਹ ਢੱਕਣ ਉੱਤੇ ਰਾਸ਼ਟਰੀ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਆਪਣੀ ਮੁਹਿੰਮ ਦੇ ਤੌਰ ਉੱਤੇ ਸੰਸਦ ਵਿਚ ਬੁਰਕਾ ਪਾ ਕੇ ਆਈ, ਜਿਸ ਦੀ ਸੰਸਦ ਮੈਂਬਰਾਂ ਨੇ ਸਖਤ ਨਿੰਦਾ ਕੀਤੀ । ਮੁਸਲਮਾਨ ਵਿਰੋਧੀ, ਪ੍ਰਵਾਸੀ ਵਿਰੋਧੀ 'ਵਨ ਨੇਸ਼ਨ ਮਾਈਨਰ ਪਾਰਟੀ' (one nation minor party) ਦੀ ਨੇਤਾ ਪਾਉਲਿਨ ਹੈਂਸਨ ਨੇ ਵੀਰਵਾਰ ਨੂੰ 10 ਮਿੰਟ ਤੋਂ ਜ਼ਿਆਦਾ ਸਮੇਂ ਲਈ ਸਿਰ ਤੋਂ ਲੈ ਕੇ ਗੋਡਿਆਂ ਤੱਕ ਕਾਲੇ ਰੰਗ ਦਾ ਬੁਰਕਾ ਪਾਇਆ । ਉਨ੍ਹਾਂ ਇਸ ਉੱਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਚਾਹੁੰਦੀ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਆਧਾਰ ਉੱਤੇ ਅਜਿਹੇ ਲਿਬਾਸ ਪਾਉਣ ਉੱਤੇ ਰੋਕ ਲਗਾਈ ਜਾਵੇ । ਅਟਾਰਨੀ ਜਨਰਲ ਜਾਰਜ ਬਰੈਂਡਿਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੁਰਕੇ ਉੱਤੇ ਰੋਕ ਨਹੀਂ ਲਗਾਏਗੀ, ਜਿਸ ਨੂੰ ਲੈ ਕੇ ਉਨ੍ਹਾਂ ਦੀ ਤਾਰੀਫ ਕੀਤੀ ਗਈ ਅਤੇ ਦੂਜੇ ਪਾਸੇ ਉਨ੍ਹਾਂ ਹੈਂਸਨ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਆਸਟਰੇਲੀਆ ਵਿਚ ਮੁਸਲਮਾਨ ਘੱਟ ਗਿਣਤੀ ਦਾ ਅਪਮਾਨ ਕਰਨ ਵਾਲਾ 'ਸਟੰਟ' ਦੱਸਿਆ ।


Related News