96 ਸਾਲ ਪਹਿਲਾਂ ਮਰ ਚੁੱਕੀ ਲੜਕੀ ਦੇ ਸਰੀਰ ''ਚ ਅੱਜ ਵੀ ਹੁੰਦੀ ਹੈ ਹਰਕਤ

10/09/2017 3:08:54 PM

ਸਿਸਲੀ (ਬਿਊਰੋ)— ਜਨਮ ਅਤੇ ਮੌਤ ਕੁਦਰਤੀ ਪ੍ਰਕਿਰਿਆਵਾਂ ਹਨ। ਲੋਕ ਜਨਮ ਲੈਂਦੇ ਹਨ, ਵੱਡੇ ਹੁੰਦੇ ਹਨ, ਉਮਰ ਵੱਧਦੀ ਹੈ ਅਤੇ ਇਕ ਦਿਨ ਉਹ ਮਰ ਜਾਂਦੇ ਹਨ। ਇਨਸਾਨ ਦੇ ਮਰ ਜਾਣ ਮਗਰੋਂ ਉਸ ਦੇ ਸਰੀਰ ਦੀਆਂ ਸਾਰੀਆਂ ਹਰਕਤਾਂ ਖਤਮ ਹੋ ਜਾਂਦੀਆਂ ਹਨ ਪਰ ਜੇ ਅਸੀਂ ਤੁਹਾਨੂੰ ਦੱਸੀਏ ਕਿ ਇਸ ਦੁਨੀਆ ਵਿਚ ਕੁਝ ਅਜਿਹੇ ਮਰੇ ਹੋਏ ਲੋਕ ਹਨ, ਜੋ ਅੱਜ ਵੀ ਇਕ ਜਿਉਂਦੇ ਇਨਸਾਨ ਦੀ ਤਰ੍ਹਾਂ ਮਹਿਸੂਸ ਕਰਦੇ ਹਨ। ਇਸ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਇਕ ਲੜਕੀ ਅਜਿਹੀ ਵੀ ਹੈ, ਜੋ ਆਪਣੀ ਮੌਤ ਦੇ 96 ਸਾਲ ਬਾਅਦ ਵੀ ਪਲਕਾਂ ਝਪਕਦੀ ਹੈ।
ਇਸ ਲੜਕੀ ਦੀ ਲਾਸ਼ ਨੂੰ ਹਾਲੇ ਤੱਕ ਸੰਭਾਲ ਕੇ ਰੱਖਿਆ ਗਿਆ ਹੈ। ਲੜਕੀ ਦਾ ਨਾਂ ਰੋਸਾਲੀਆ ਲੋਮਬਾਰਡੋ ਹੈ। ਉਹ ਇਟਲੀ ਵਿਚ ਸਿਸਲੀ ਨੇੜੇ ਪਾਲਮੇਰੋ ਦੀ ਰਹਿਣ ਵਾਲੀ ਸੀ। ਸਾਲ 1920 ਵਿਚ ਦੋ ਸਾਲ ਦੀ ਉਮਰ ਵਿਚ ਨਿਮੋਨੀਆ ਕਾਰਨ ਉਸ ਦੀ ਮੌਤ ਹੋ ਗਈ ਸੀ। 8000 ਹੋਰ ਲਾਸ਼ਾਂ ਦੇ ਨਾਲ ਉਸ ਦੀ ਬੌਡੀ ਨੂੰ ਸੰਭਾਲ ਕੇ ਰੱਖਿਆ ਗਿਆ ਸੀ।

PunjabKesari
ਬੀਤੇ ਦਿਨੀਂ ਜਦੋਂ ਉਸ ਦੀ ਲਾਸ਼ ਨੂੰ ਇਕ ਤਾਬੂਤ ਤੋਂ ਦੂਜੇ ਤਾਬੂਤ ਵਿਚ ਸ਼ਿਫਟ ਕੀਤਾ ਜਾ ਰਿਹਾ ਸੀ, ਉਦੋਂ ਕਰਮਚਾਰੀਆਂ ਨੇ ਦੇਖਿਆ ਤਿ ਉਹ ਪਲਕਾਂ ਝਪਕਾ ਰਹੀ ਸੀ। ਇਸ ਬਾਰੇ ਸਥਾਨਕ ਮੀਡੀਆ ਵਿਚ ਬਹੁਤ ਚਰਚਾ ਹੋਈ ਹੈ। ਵੱਡੀ ਗਿਣਤੀ ਵਿਚ ਲੋਕ ਇਸ ਲੜਕੀ ਨੂੰ ਦੇਖਣ ਲਈ ਪਹੁੰਚ ਰਹੇ ਹਨ। ਇਸ ਲੜਕੀ ਨੂੰ 'ਸਲੀਪਿੰਗ ਬਿਊਟੀ' ਦਾ ਨਾਂ ਦਿੱਤਾ ਗਿਆ ਹੈ।

PunjabKesari
ਸ਼ੁਰੂ ਵਿਚ ਲੋਕਾਂ ਨੂੰ ਲੱਗਾ ਕਿ ਰੋਸ਼ਨੀ ਕਾਰਰਨ ਅਜਿਹਾ ਭਰਮ ਹੋ ਰਿਹਾ ਹੋਵੇਗਾ। ਸਥਿਤੀ ਸਪੱਸ਼ਟ ਕਰਨ ਲਈ ਲੜਕੀ ਦੀ ਲਾਸ਼ ਨੂੰ ਕੱਚ ਦੇ ਤਾਬੂਤ ਵਿਚ ਰੱਖਿਆ ਗਿਆ। ਉਦੋਂ ਸਪੱਸ਼ਟ ਨਜ਼ਰ ਆਇਆ ਕਿ ਉਸ ਦੀਆਂ ਅੱਖਾਂ ਅਧੀਆਂ ਖੁੱਲੀਆਂ ਹਨ। ਹੁਣ ਵੱਡੀ ਗਿਣਤੀ ਵਿਚ ਲੋਕ ਮੰਨ ਰਹੇ ਹਨ ਕਿ ਮਰਨ ਦੇ ਬਾਵਜੂਦ ਇਹ ਲੜਕੀ ਆਪਣੀਆਂ ਪਲਕਾਂ ਝਪਕਾ ਰਹੀ ਹੈ।


Related News