ਮਾਂ ਨੂੰ ਭੁੱਲੀ ਮਮਤਾ, ਤੜਫਾ-ਤਫੜਾ ਕੇ ਮਾਰੇ ਆਪਣੇ 3 ਬੱਚੇ, ਕੋਰਟ ਨੇ ਸੁਣਾਈ ਇਹ ਸਖ਼ਤ ਸਜ਼ਾ

05/30/2017 3:07:03 PM

ਮੈਲਬੌਰਨ— ਸੂਡਾਨ ਤੋਂ ਆਸਟਰੇਲੀਆ ਆ ਕੇ ਵੱਸੀ ਇਕ ਮਾਂ ਨੇ ਆਪਣੇ ਤਿੰਨ ਬੱਚਿਆਂ ਦੀ ਜਾਣ-ਬੁੱਝ ਪਾਣੀ 'ਚ ਡੁਬੋ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਅਪ੍ਰੈਲ 2015 ਦੀ ਹੈ। ਇਸ ਕੇਸ ਦੇ ਸੁਣਾਈ ਅੱਜ ਭਾਵ ਮੰਗਲਵਾਰ ਨੂੰ ਵਿਕਟੋਰੀਆ ਸੁਪਰੀਮ ਕੋਰਟ 'ਚ ਹੋਈ, ਜਿੱਥੇ ਜੱਜ ਨੇ ਉਸ ਦੀ ਕਿਸੇ ਵੀ ਬੇਨਤੀ ਨੂੰ ਅਸਵੀਕਾਰ ਕਰਦੇ ਹੋਏ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ। ਇਸ ਘਟਨਾ ਦੀ ਦੋਸ਼ੀ ਮਾਂ ਅਕੋਨ ਗੂਡੇ ਨੂੰ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਦਸੰਬਰ 2015 'ਚ ਉਸ ਨੇ ਮੈਲਬੌਰਨ ਮੈਜਿਸਟ੍ਰੇਟ ਕੋਰਟ ਨੂੰ ਬੇਨਤੀ ਕੀਤੀ ਕਿ ਉਸ ਨੂੰ ਘਰ ਵਾਪਸ ਭੇਜ ਦਿੱਤਾ ਜਾਵੇ ਪਰ ਉਸ ਦੀ ਇਸ ਬੇਨਤੀ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਜੂਨ 2016 'ਚ ਉਹ ਬਹੁਤ ਰੋਈ ਅਤੇ ਉਸ ਨੇ ਮੈਜਿਸਟ੍ਰੇਟ ਕੋਰਟ ਦੇ ਸਾਹਮਣੇ ਇਕ ਵਾਰ ਫਿਰ ਆਪਣੇ ਗੱਲ ਰੱਖੀ ਅਤੇ ਉਸ ਦੀ ਇਸ ਗੱਲ ਨੂੰ ਨਹੀਂ ਮੰਨਿਆ ਗਿਆ। 
ਗੂਡੇ ਸਾਲ 2006 'ਚ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਸੂਡਾਨ ਤੋਂ ਆਸਟਰੇਲੀਆ ਆ ਕੇ ਵੱਸ ਗਈ। ਗੂਡੇ ਦਾ ਪਤੀ ਘਰੇਲੂ ਜੰਗ 'ਚ ਮਾਰਿਆ ਗਿਆ ਸੀ। ਜਿਸ ਤੋਂ ਬਾਅਦ ਉਹ ਤਣਾਅ 'ਚ ਰਹਿ ਪਈ ਸੀ ਅਤੇ 2015 'ਚ ਉਸ ਨੇ ਮੈਲਬੌਰਨ ਦੀ ਇਕ ਝੀਲ 'ਚ ਆਪਣੇ ਬੱਚਿਆਂ ਨੂੰ ਡੁਬੋ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਜਾਣ-ਬੁੱਝ ਕੇ ਕਾਰ ਝੀਲ 'ਚ ਲੈ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਸ ਨੇ ਗੂਡੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ 'ਤੇ ਕੇਸ ਚੱਲਿਆ। ਕੋਰਟ ਨੇ ਉਸ 'ਤੇ ਦੋਸ਼ ਲਾਏ ਕਿ ਉਸ ਨੇ ਆਪਣੇ ਤਿੰਨੋਂ ਬੱਚਿਆਂ—  ਇਕ ਸਾਲਾ ਪੁੱਤਰ ਅਤੇ 4 ਸਾਲਾ ਜੁੜਵਾ ਬੱਚਿਆਂ ਨੂੰ ਜਾਣ-ਬੁੱਝ ਕੇ ਹੀ ਮਾਰਿਆ ਹੈ। ਮੈਲਬੌਰਨ ਮੈਜਿਸਟ੍ਰੇਟ ਕੋਰਟ ਨੇ ਸਬੂਤਾਂ ਦੇ ਆਧਾਰ 'ਤੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ। 
ਇਸ ਕੇਸ ਦੀ ਸੁਣਵਾਈ ਅੱਜ ਵਿਕਟੋਰੀਆ ਸੁਪਰੀਮ ਕੋਰਟ 'ਚ ਹੋਈ, ਜਿੱਥੇ ਜੱਜ ਨੇ ਸਬੂਤਾਂ ਦੇ ਆਧਾਰ 'ਤੇ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ 20 ਸਾਲ ਦੀ ਸਜ਼ਾ ਸੁਣਾਈ। ਦਰਜਨਾਂ ਗਵਾਹਾਂ ਨੇ ਗੂਡੇ ਵਿਰੁੱਧ ਸਬੂਤ ਪੇਸ਼ ਕੀਤੇ, ਜਿਸ 'ਚ ਕਿਹਾ ਗਿਆ ਸੀ ਕਿ ਉਸ ਨੇ ਜਾਣ-ਬੁੱਝ ਕੇ ਕਾਰ 'ਚ ਪਾਣੀ 'ਚ ਡੋਬ ਦਿੱਤਾ। ਕੋਰਟ 'ਚ ਸੀ. ਸੀ. ਟੀ. ਵੀ. ਫੁਟੇਜ ਨੂੰ ਚਲਾਇਆ ਗਿਆ, ਜਿਸ 'ਚ ਸਾਫ ਨਜ਼ਰ ਆ ਰਿਹਾ ਸੀ ਕਿ ਕਾਰ 'ਚ ਗੂਡੇ ਹੀ ਸੀ ਅਤੇ ਉਸ ਕਾਰ ਨੂੰ ਪਾਣੀ 'ਚ ਡੋਬ ਦਿੱਤਾ।


Related News