ਧੀ ਨਾਲ ਲਈ ਗਈ ਤਸਵੀਰ ਨੂੰ ਇਹ ਮਾਂ ਨਹੀਂ ਚਾਹੁੰਦੀ ਸੀ ਕਿਸੇ ਨਾਲ ਸਾਂਝਾ ਕਰਨਾ, ਜਾਣੋ ਕਿਉਂ

12/06/2017 12:09:11 PM

ਮੈਲਬੌਰਨ(ਬਿਊਰੋ)— ਮੈਲਬੌਰਨ ਵਿਚ ਲਈ ਗਈ ਇਸ ਫੋਟੋ ਵਿਚ ਸਮੁੰਦਰ ਕੰਡੇ 28 ਸਾਲ ਦੀ ਮਾਂ ਓਲੀਵੀਆ ਵ੍ਹਾਈਟ ਬੱਚੇ ਦੇ ਨਾਲ ਦਿਸ ਰਹੀ ਹੈ। ਓਲੀਵੀਆ ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਪੋਸਟ ਨਹੀਂ ਕਰਣਾ ਚਾਹੁੰਦੀ। ਓਲੀਵੀਆ ਨੇ ਆਪਣੇ ਬਲਾਗ ਹਾਊਸ ਆਫ ਵ੍ਹਾਈਟ ਵਿਚ ਲਿਖਿਆ ਹੈ, ਜਦੋਂ ਇਹ ਤਸਵੀਰ ਮੇਰੇ ਸਾਹਮਣੇ ਆਈ ਤਾਂ ਇਸ ਨੂੰ ਦੇਖਦੇ ਹੀ ਮੈਂ ਸੋਚਿਆ ਕਿ ਇੰਸਟਾਗਰਾਮ ਉੱਤੇ ਇਸ ਨੂੰ ਪੋਸਟ ਨਾਂ ਕਰਾਂ। ਉਨ੍ਹਾਂ ਨੂੰ ਇਹ ਤਸਵੀਰ ਦੇਖ ਕੇ ਬਿਲਕੁੱਲ ਚੰਗਾ ਨਹੀਂ ਲੱਗਾ।
ਆਓ ਜਾਣਦੇ ਹਾਂ ਆਖੀਰ ਕੀ ਸੀ ਇਸ ਤਸਵੀਰ ਵਿਚ? 
ਇੰਸਟਾਗਰਾਮ ਉੱਤੇ ਪੋਸਟ ਕੀਤੀ ਗਈ ਇਸ ਤਸਵੀਰ ਦੇ ਬਾਰੇ ਵਿਚ ਓਲੀਵੀਆ ਕਹਿੰਦੀ ਹੈ ਮੈਨੂੰ ਇਸ ਤਸਵੀਰ ਵਿਚ ਡਿਲੀਵਰੀ ਤੋਂ ਬਾਅਦ ਮੇਰੇ ਵਿਗੜੇ ਹੋਏ ਫਿੱਗਰ ਨੂੰ ਦੇਖ ਕੇ ਬੁਰਾ ਲੱਗ ਰਿਹਾ ਸੀ। ਇਸ ਲਈ ਮੈਂ ਇਹ ਤਸਵੀਰ ਪੋਸਟ ਕਰਨਾ ਨਹੀਂ ਚਾਹੁੰਦੀ ਸੀ ਪਰ ਫਿਰ ਮੈਨੂੰ ਲੱਗਾ ਕਿ ਮੇਰੀ ਇਸ ਤਸਵੀਰ ਨੂੰ ਦੇਖਕੇ ਮਾਂ ਬਨਣ ਵਾਲੀਆਂ ਹੋਰ ਔਰਤਾਂ ਦੀ ਸੋਚ ਪਾਜ਼ੀਟਿਵ ਹੋਵੇਗੀ। ਓਲੀਵੀਆ ਕਹਿੰਦੀ ਹੈ ਮਾਂ ਬਨਣਾ ਮੇਰੇ ਲਈ ਇਕ ਖੂਬਸੂਰਤ ਅਹਿਸਾਸ ਹੈ। ਫਿਰ ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਹੈ ਕਿ ਡਿਲੀਵਰੀ ਦੇ ਬਾਅਦ ਮੇਰਾ ਫਿਗਰ ਖ਼ਰਾਬ ਹੋ ਗਿਆ ਹੈ।
ਪੇਰੇਂਟਿੰਗ ਦੇ ਪ੍ਰਤੀ ਲੋਕਾਂ ਦੀ ਸੋਚ ਪਾਜ਼ੀਟਿਵ ਕਰਨਾ ਚਾਹੁੰਦੀ ਹੈ ਓਲੀਵੀਆ
ਇੰਸਟਾਗਰਾਮ ਉੱਤੇ ਉਨ੍ਹਾਂ ਦੀ ਤਸਵੀਰ ਦੇ ਪੋਸਟ ਹੋਣ ਉੱਤੇ ਕਈ ਕੁਮੈਂਟਸ ਆ ਰਹੇ ਹਨ। ਕੁੱਝ ਔਰਤਾਂ ਨੇ ਉਨ੍ਹਾਂ ਨੂੰ ਕੁਮੈਂਟਸ ਕਰਦੇ ਹੋਏ ਲਿਖਿਆ ਡਿਲੀਵਰੀ ਦੇ ਬਾਅਦ ਆਪਣੇ ਖ਼ਰਾਬ ਫਿੱਗਰ ਦੀ ਵਜ੍ਹਾ ਨਾਲ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਹਨ। ਜਿਸ ਦੇ ਜਵਾਬ ਵਿਚ ਓਲੀਵੀਆ ਉਨ੍ਹਾਂ ਨੂੰ ਕਿਹਾ ਕਿ ਆਪਣੇ ਪਰਿਵਾਰ ਨਾਲ ਤਸਵੀਰ ਖਿਚਵਾਉਣ ਦੀ ਹਿਚਕਿਚਾਹਟ ਕਿਉਂ? ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਕੋਈ ਇਸ ਤਸਵੀਰ ਨੂੰ ਦੇਖਕੇ ਕੀ ਕਹੇਗਾ, ਤੁਹਾਨੂੰ ਤਸਵੀਰ ਲੈਣੀ ਚਾਹੀਦੀ ਹੈ। ਫਿਰ ਚਾਹੇ ਆਪਣੇ ਬੱਚਿਆਂ ਨਾਲ ਇਹ ਤਸਵੀਰ ਕੈਮਰੇ ਨਾਲ ਲਵੋ ਜਾਂ ਮੋਬਾਇਲ ਵਿਚ। ਓਲੀਵੀਆ ਦੇ ਨਾਮ ਤੋਂ ਮਸ਼ਹੂਰ ਇਹ ਬਲਾਗਰ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਬੱਚਿਆਂ ਨਾਲ ਲਈਆਂ ਗਈਆਂ ਤਸਵੀਰਾਂ ਪੋਸਟ ਕਰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਇਹ ਤਸਵੀਰਾਂ ਪੇਰੇਂਟਿੰਗ ਦੇ ਪ੍ਰਤੀ ਲੋਕਾਂ ਦੀ ਸੋਚ ਪਾਜ਼ੀਟਿਵ ਕਰਨਗੀਆਂ।


Related News