ਮਾਂ ਨਾਲ ਮਿਲ ਕੇ ਸੌਤੇਲੇ ਭਰਾ ਤੋਂ ਭੈਣ ਕਰਵਾਉਂਦੀ ਸੀ ਅਜਿਹਾ ਘਟੀਆ ਕੰਮ, ਮਿਲੀ ਇਹ ਸਜ਼ਾ

08/18/2017 5:32:31 PM

ਬ੍ਰਿਟੇਨ— ਸੌਤੇਲੇ ਭਰਾ ਦਾ ਪਿਆਰ ਹਾਸਲ ਕਰਨ ਲਈ ਇਕ ਕੁੜੀ ਨੇ ਮਾਂ ਨਾਲ ਮਿਲ ਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ । ਉਸ ਦੀ ਕਰਤੂਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਬ੍ਰਿਟਨੇ ਦੀ ਰਹਿਣ ਵਾਲੀ ਇਸ ਕੁੜੀ ਨੇ ਆਪਣੇ ਸੌਤੇਲੇ ਭਰਾ ਤੋਂ ਬਹੁਤ ਸਾਰੇ ਛੋਟੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਵਾਇਆ । ਸੌਤੇਲਾ ਭਰਾ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦਾ ਅਤੇ ਪਿਆਰ ਵਿਚ ਪਾਗਲ ਮਤ੍ਰੇਈ ਭੈਣ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਵਾਉਣ ਵਿਚ ਸਹਾਇਤਾ ਕਰਦੀ ਸੀ ।  
ਘਟਨਾ ਬ੍ਰਿਟੇਨ ਦੀ ਹੈ । ਇੱਥੇ ਕਾਰਡਿਫ ਕਰਾਊਨ ਕੋਰਟ ਨੇ 2 ਸੌਤੇਲੇ ਭੈਣ-ਭਰਾ ਅਤੇ ਉਨ੍ਹਾਂ ਦੀ ਮਾਂ ਨੂੰ ਲੰਬੀ ਸਜ਼ਾ ਸੁਣਾਈ ਹੈ । ਤਿੰਨਾਂ ਉੱਤੇ 36 ਜਿਨਸੀ ਸ਼ੋਸ਼ਣ ਦੇ ਮਾਮਲੇ ਚੱਲ ਰਹੇ ਹਨ, ਜਿਸ ਵਿਚੋਂ ਤਿੰਨ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਵੀ ਦੋਸ਼ ਹੈ ਜਿਨ੍ਹਾਂ ਦੀ ਉਮਰ ਸਿਰਫ 16 ਸਾਲ ਸੀ । ਮੈਥਿਊ ਥੈਚਰ ਅਤੇ ਏਮਿਲੀ ਥਾਮਸਨ ਉੱਤੇ ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਗੰਦੇ ਮੈਸੇਜ ਭੇਜਣ ਦਾ ਦੋਸ਼ ਹੈ ।
ਇਕ ਖਬਰ ਅਨੁਸਾਰ ਪੁਲਸ ਨੂੰ ਮੈਥਿਊ ਥੈਚਰ ਅਤੇ ਏਮਿਲੀ ਥਾਮਸਨ ਕੋਲ ਬਹੁਤ ਸਾਰੇ ਬੱਚਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਮਿਲੀਆਂ, ਜਿਸ ਵਿਚ ਬਹੁਤ ਹੀ ਦਰਦਨਾਕ ਤਰੀਕੇ ਨਾਲ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ । ਉਥੇ ਹੀ ਅਦਾਲਤ ਵਿਚ ਆਪਣੀ ਦਲੀਲ ਪੇਸ਼ ਕਰਦੇ ਹੋਏ ਏਮਿਲੀ ਥਾਮਸਨ ਨੇ ਕਿਹਾ ਕਿ ਉਹ ਆਪਣੇ ਸੌਤੇਲੇ ਭਰਾ ਮੈਥਿਊ ਥੈਚਰ ਦੇ ਪਿਆਰ ਵਿਚ ਅੰਨ੍ਹੀ ਸੀ । ਉਸ ਨੂੰ ਨਹੀਂ ਪਤਾ ਸੀ ਉਹ ਉਸ ਲਈ ਕੀ ਕਰ ਰਹੀ ਹੈ । ਨਾਲ ਹੀ ਉਸ ਨੇ ਕਿਹਾ ਕਿ ਉਹ ਮੈਥਿਊ ਥੈਚਰ ਨੂੰ ਆਪਣੀ ਕਿਸੇ ਭਰਾ ਦੇ ਰੂਪ ਵਿਚ ਨਹੀਂ ਦੇਖਦੀ ਹੈ । ਇਸ ਤੋਂ ਇਲਾਵਾ ਦੋਵਾਂ ਭੈਣ-ਭਰਾ ਦੀ ਮਾਂ ਮੈਂਡੀ ਰਾਇਟ ਨੂੰ ਵੀ ਅਦਾਲਤ ਨੇ ਸਜ਼ਾ ਸੁਣਾਈ ਹੈ । ਦੋਸ਼ ਵਿਚ ਬਰਾਬਰ ਸ਼ਾਮਲ ਹੋਣ ਉੱਤੇ ਮੈਂਡੀ ਰਾਇਟ ਨੂੰ ਇਹ ਸਜ਼ਾ ਸੁਣਾਈ ਗਈ ਹੈ ।
ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮੈਥਿਊ ਥੈਚਰ ਫੇਸਬੁੱਕ ਜ਼ਰੀਏ ਇਕ ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਦੀ ਗੱਲ ਕਰ ਰਿਹਾ ਸੀ। ਫਿਲਹਾਲ ਅਦਾਲਤ ਨੇ ਥੈਚਰ ਨੂੰ 26 ਸਾਲ, ਥਾਮਸਨ ਨੂੰ 12 ਸਾਲ, ਅਤੇ ਰਾਇਟ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ।


Related News