ਇਸ ਮਾਂ ਨੇ ਕੀਤਾ ਆਪਣੀ ਨੇਤਰਹੀਣ ਧੀ ਲਈ ਇੰਨਾਂ ਸੰਘਰਸ਼ ਕਿ ਆਖੀਰ ਮਿਲ ਹੀ ਗਈ ਸਫਲਤਾ (ਤਸਵੀਰਾਂ)

10/20/2017 4:54:52 PM

ਬ੍ਰਾਜ਼ੀਲ(ਬਿਊਰੋ)— ਇਕ ਬੱਚੇ ਲਈ ਇਹ ਬਹੁਤ ਖਾਸ ਹੁੰਦਾ ਹੈ ਉਸ ਦੀ ਪੂਰੀ ਉਮਰ ਉਸ ਦੀ ਮਾਂ ਦੇ ਆਂਚਲ ਹੇਠਾਂ ਬੀਤੇ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਮਾਂ ਅਤੇ ਉਸ ਦੀ 2 ਸਾਲ ਦੀ ਬੇਟੀ ਦੀ ਕਹਾਣੀ ਨਾਲ ਰੂਬਰੂ ਕਰਾ ਰਹੇ ਹਾਂ ਜੋ ਦਿਲ ਨੂੰ ਛੂਹ ਲੈਣ ਵਾਲੀ ਹੈ। ਵਾਸਤਵ ਵਿਚ ਇਹ ਬੱਚੀ ਜਨਮ ਦੇ 2 ਸਾਲ ਬਾਅਦ ਤੱਕ ਅੰਸ਼ਕ ਰੂਪ ਤੋਂ ਨੇਤਰਹੀਣ ਸੀ। ਇਸ ਮਾਂ ਨੇ ਆਪਣੀ ਬੱਚੀ ਦੇ ਜਨਮ ਦੇ 2 ਸਾਲ ਤੱਕ ਇਹ ਨਿਰਧਾਰਿਤ ਅਤੇ ਯਕੀਨੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਕਿ ਉਸ ਦੀ ਬੇਟੀ ਜੋ ਸੁਣਨ ਅਤੇ ਦੇਖਣ ਵਿਚ ਅਸਮਰਥ ਸੀ, ਉਹ ਇਕ ਨਾ ਇਕ ਦਿਨ ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਪਾਉਣ ਅਤੇ ਸੁਣਨ ਵਿਚ ਸਮਰਥ ਹੋਵੇਗੀ। ਹਾਲਾਂਕਿ ਸ਼ੁਰੂਆਤ ਦੇ ਸਮੇਂ ਅਜਿਹਾ ਹੋਣਾ ਉਨ੍ਹਾਂ ਨੂੰ ਅਸੰਭਵ ਹੀ ਲੱਗ ਰਿਹਾ ਸੀ।
ਬ੍ਰਾਜ਼ੀਲ ਦੇ Santa Catarina ਵਿਚ ਰਹਿਣ ਵਾਲੀ ਨਿਕੋਲ ਪੇਰੀਰਾ ਨਾਂ ਦੀ 2 ਸਾਲ ਦੀ ਬੱਚੀ ਨੂੰ ਜਨਮ ਤੋਂ ਹੀ pediatric glaucoma ਨਾਮ ਦਾ ਰੇਅਰ ਡਿਸਆਰਡਰ ਸੀ। ਜਿਸ ਵਿਚ ਉਹ ਚੀਜ਼ਾਂ ਨੂੰ ਠੀਕ ਤਰ੍ਹਾਂ ਨਾਲ ਦੇਖ ਨਹੀਂ ਪਾਉਂਦੀ ਸੀ ਅਤੇ ਨਾ ਹੀ ਸੁਣ ਪਾਉਂਦੀ ਸੀ। ਬੱਚੀ ਦੀ ਮਾਂ ਡਾਇਨਾ ਅਨੁਸਾਰ ਬ੍ਰਾਜ਼ੀਲ ਦੇ ਕਈ ਹਸਪਤਾਲਾਂ ਦੇ ਡਾਕਟਰਾਂ ਨੇ ਉਨ੍ਹਾਂ ਦੀ ਬੱਚੀ ਦੇ ਕਈ ਆਪਰੇਸ਼ਨ ਕੀਤੇ ਪਰ ਹਰ ਵਾਰ ਉਸ ਦੀ ਅੱਖਾਂ ਦੀ ਰੋਸ਼ਨੀ  ਅਤੇ ਸੁਣਨ ਦੀ ਸ਼ਕਤੀ ਨੂੰ ਵਾਪਸ ਲਿਆਉਣ ਵਿਚ ਅਸਫਲਤਾ ਹੱਥ ਲੱਗੀ। ਇਸ ਦੇ ਬਾਵਜੂਦ ਡਾਇਨਾ ਨੇ ਹਾਰ ਨਹੀਂ ਮੰਨੀ ਅਤੇ ਫੇਸਬੁੱਕ ਅਤੇ ਹੋਰ ਸ਼ੋਸ਼ਲ ਸਾਈਟਸ 'ਤੇ ਆਪਣੀ ਬੱਚੀ ਦੀ ਸਥਿਤੀ ਨੂੰ ਪੋਸਟ ਕਰ ਕੇ ਫੰਡ ਇਕੱਠਾ ਕਰਨ ਦਾ ਫੈਸਲਾ ਕੀਤਾ ਤਾਂ ਕਿ ਉਹ ਬੱਚੀ ਦਾ ਇਲਾਜ Bascom Palmer Eye Institute ਵਿਚ ਕਰਵਾ ਸਕੇ, ਜਿਥੇ ਬੱਚੀ ਦੇ ਠੀਕ ਹੋਣ ਦੀ ਪੂਰੀ ਉਮੀਦ ਸੀ।
ਪਰ ਆਪਰੇਸ਼ਨ ਦਾ ਖਰਚ ਜ਼ਿਆਦਾ ਹੋਣ ਕਾਰਨ ਡਾਇਨਾ ਅਤੇ ਉਨ੍ਹਾਂ ਦਾ ਪਰਿਵਾਰ ਅਜੇ ਤੱਕ ਉਥੇ ਲੈ ਕੇ ਨਹੀਂ ਜਾ ਸਕਿਆ ਸੀ। ਜਿਸ ਤੋਂ ਬਾਅਦ ਫੇਸਬੁੱਕ 'ਤੇ ਡਾਇਨਾ ਵੱਲੋਂ ਉਨ੍ਹਾਂ ਦੀ ਬੱਚੀ ਦੀ ਸਟੋਰੀ ਪੋਸਟ ਕੀਤੀ ਗਈ ਅਤੇ ackson Health Foundation's International Kids Fund ਸੰਸਥਾ ਨੇ ਕਈ ਹੋਰ ਡੋਨਰਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਇਸ ਸੰਸਥਾ ਅਤੇ ਹੋਰ ਡੋਨਰ ਨੇ ਮਿਲ ਕੇ ਬੱਚੀ ਦੇ ਇਲਾਜ ਲਈ 17,000 ਯੂ. ਐਸ. ਡਾਲਰ ਦਾ ਦਾਨ ਦਿੱਤਾ। ਦਾਨ ਵਿਚ ਮਿਲੇ ਇਨ੍ਹਾਂ ਪੈਸਿਆਂ ਨਾਲ ਇਸ 2 ਸਾਲ ਦੀ ਮਾਸੂਮ ਬੱਚੀ ਦੀ ਸਰਜ਼ਰੀ ਹੋ ਸਕੀ।
Miami Miller School of Medicine ਦੇ ਐਮ. ਡੀ. ਡਾਕਟਰ ਅਲਾਨਾ ਗ੍ਰਾਜੇਵਸਕੀ ਅਤੇ ਉਨ੍ਹਾਂ ਟੀਮ ਨੇ 3 ਘੰਟਿਆਂ ਤੱਕ ਚੱਲੇ ਇਸ ਆਪਰੇਸ਼ਨ ਵਿਚ ਸਫਲਤਾ ਪਾਈ। ਆਪਰੇਸ਼ਨ ਤੋਂ ਬਾਅਦ ਨਿਕੋਲ ਨਾਂ ਦੀ ਇਸ ਬੱਚੀ ਦੀ ਅੱਖਾਂ ਦੀ ਰੌਸ਼ਨੀ ਵੀ ਵਾਪਸ ਆਈ ਅਤੇ ਉਹ ਹੁਣ ਸੁਣ ਵੀ ਸਕਦੀ ਹੈ।
ਬੱਚੀ ਦੇ ਆਪਰੇਸ਼ਨ ਤੋਂ ਬਾਅਦ ਮਾਂ ਨੇ ਕਿਹਾ ਕਿ ਮੇਰੇ ਕੋਲ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਸ਼ਬਦ ਨਹੀਂ ਹਨ, ਮੈਂ ਬਸ ਭਗਵਾਨ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਉਹ ਹੁਣ ਅਜਿਹੇ ਲੋਕਾਂ ਲਈ ਇਕ ਸੰਦਰਭ ਬਣ ਗਈ ਹੈ ਜੋ ਚਮਤਕਾਰਾਂ ਵਿਚ ਵਿਸ਼ਵਾਸ ਨਹੀਂ ਕਰਦੇ ਸਨ। ਹਸਪਤਾਲ ਦੇ ਕਰਮਚਾਰੀਆਂ ਅਤੇ ਆਪਰੇਸ਼ਨ ਵਿਚ ਸ਼ਾਮਲ ਡਾਕਟਰਾਂ ਨੇ ਦੱਸਿਆ ਕਿ ਜਦੋਂ ਸਫਲ ਆਪਰੇਸ਼ਨ ਤੋਂ ਬਾਅਦ ਬੱਚੀ ਨੇ ਪਹਿਲੀ ਵਾਰ ਆਪਣੀ ਮਾਂ ਨੂੰ ਦੇਖਿਆ ਤਾਂ ਉਦੋਂ ਉਹ ਨਜ਼ਾਰਾ ਬਹੁਤ ਭਾਵੁਕ ਕਰ ਦੇਣ ਵਾਲਾ ਸੀ। ਇਕ ਪਾਸੇ ਮਾਂ ਆਪਣੀ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਪਾ ਰਹੀ ਸੀ, ਤਾਂ ਦੂਜੇ ਪਾਸੇ ਬੱਚੀ ਲਈ ਇਹ ਇਕ ਸੁੱਖ ਦਾ ਅਹਿਸਾਸ ਸੀ ਕਿ ਸਾਹਮਣੇ ਖੜ੍ਹੀ ਮਹਿਲਾ ਹੀ ਉਸ ਦੀ ਮਾਂ ਹੈ, ਜਿਸ ਨੂੰ ਉਹ ਪਹਿਲੀ ਵਾਰ ਦੇਖ ਪਾ ਰਹੀ ਹੈ। ਇਸ ਦੌਰਾਨ ਬੱਚੀ ਦੀਆਂ ਅੱਖਾਂ ਵਿਚ ਸਿਰਫ ਹੰਝੂ ਸਨ।


Related News