ਈਦ ਤੋਂ ਪਹਿਲਾਂ ਪਾਕਿਸਤਾਨ ''ਚ 60 ਤੋਂ ਵਧ ਅੱਤਵਾਦੀਆਂ ਨੂੰ ਕੀਤਾ ਗਿਆ ਗ੍ਰਿਫਤਾਰ

06/24/2017 8:52:32 PM

ਲਾਹੌਰ — ਪਾਕਿਸਤਾਨੀ ਸੁਰੱਖਿਆ ਬਲਾਂ ਨੇ ਈਦ ਤੋਂ ਪਹਿਲਾਂ ਦੇਸ਼ ਦੇ ਤੁਲਨਾਤਮਕ ਤੌਰ 'ਤੇ ਸ਼ਾਂਤੀਪੂਰਣ ਪੰਜਾਬ ਸੂਬੇ 'ਚ ਹਮਲੇ ਦੀ ਸਾਜ਼ਿਸ਼ ਰੱਚਣ ਦੇ ਸ਼ੱਕ 'ਚ 60 ਤੋਂ ਵਧ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨ 'ਚ ਅੱਤਵਾਦੀ ਹਮਲੇ ਦੀਆਂ ਘਟਨਾਵਾਂ 'ਚ ਵਾਧੇ ਤੋਂ ਬਾਅਦ 22 ਫਰਵਰੀ ਨੂੰ ਸ਼ੁਰੂ ਕੀਤੇ ਗਏ ਅਪਰੇਸ਼ਨ ਰਾਦ-ਓਲ-ਫਸਾਦ ਦੇ ਤਹਿਤ ਪਿਛਲੇ ਕੁਝ ਦਿਨਾਂ 'ਚ ਇਹ ਗ੍ਰਿਫਤਾਰੀਆਂ ਹੋਈਆਂ ਹਨ। ਫੈਸਲਾਬਾਦ ਅਤੇ ਗੁਜਰਾਵਾਲਾ 'ਚੋਂ 29 ਸ਼ੱਕੀ ਗ੍ਰਿਫਾਤਰ ਕੀਤੇ ਗਏ। ਪੁਲਸ ਨੇ ਅੱਤਵਾਦ ਵਿਰੋਧ ਵਿਭਾਗ (ਸੀ. ਟੀ. ਡੀ.) ਨੇ ਦੱਸਿਆ, ''ਉਨ੍ਹਾਂ 'ਚੋਂ ਜ਼ਿਆਦਾਤਰ ਅੱਤਵਾਦੀਆਂ ਨੂੰ ਸੁਵਿਧਾ ਮੁਹੱਈਆ ਕਰਾਉਣ ਵਾਲੇ ਹਨ। ਉਨ੍ਹਾਂ ਕੋਲੋਂ 50 ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ। ਈਦ-ਓਲ-ਫਿਤਰ ਦੇ ਮੌਕੇ 'ਤੇ ਅੱਤਵਾਦੀ ਗਤੀਵਿਧੀਆਂ ਲਈ ਇਸ ਦਾ ਇਸਤੇਮਾਲ ਕੀਤਾ ਜਾਣਾ ਸੀ। ਸੀ. ਟੀ. ਡੀ. ਨੇ ਹੋਰ ਛਾਪੇਮਾਰੀ 'ਚ ਲਕਸ਼ਰ-ਏ-ਝਾਂਗਵੀ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।


Related News