ਦੋ ਮਹੀਨੇ ਪਹਿਲਾਂ ਹੋਈ ਸੀ ਧੀ ਦੀ ਮੌਤ, ਨਵੇਂ ਸਬੂਤਾਂ ''ਚ ਸਾਹਮਣੇ ਆਇਆ ਸੱਚ

11/18/2017 3:36:24 PM

ਡਲਾਸ— ਅਮਰੀਕੀ ਸ਼ਹਿਰ ਡਲਾਸ 'ਚ ਇਸ ਸਾਲ 23 ਸਤੰਬਰ ਨੂੰ ਦੋ ਬੱਚਿਆਂ ਦੀ ਮਾਂ ਟਾਇਲਰ ਗਰੁਵੈੱਲ ਮਿਲਰ ਨਾਂ ਦੀ ਔਰਤ ਦੀ ਮੌਤ ਹੋ ਗਈ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਨੇ ਆਤਮ ਹੱਤਿਆ ਕੀਤੀ ਹੈ ਪਰ ਹੁਣ ਮਾਮਲੇ 'ਚ ਨਵਾਂ ਮੋੜ ਆਇਆ ਹੈ। 26 ਸਾਲਾ ਟਾਇਲਰ ਦੇ ਪਿਤਾ ਨੇ ਕਿਹਾ ਕਿ ਉਸ ਦੀ ਧੀ ਦੋ ਬੱਚਿਆਂ ਦੀ ਮਾਂ ਸੀ ਅਤੇ ਉਹ ਇਕ ਵਿਅਕਤੀ ਨਾਲ ਗੈਰਜ ਦੀ ਉੱਪਰਲੀ ਮੰਜ਼ਲ 'ਤੇ ਗਈ ਸੀ। ਇਸ ਮਗਰੋਂ ਉਸ ਵਿਅਕਤੀ ਨੇ ਟਾਇਲਰ ਨੂੰ ਧੱਕਾ ਦੇ ਦਿੱਤਾ ਤੇ ਉਸ ਦੀ ਮੌਤ ਹੋ ਗਈ। ਇਹ ਦੋਸ਼ੀ ਤੀਸਰੀ ਮੰਜ਼ਲ 'ਤੇ ਉੱਤਰ ਆਇਆ ਤਾਂ ਕਿ ਕਿਸੇ ਨੂੰ ਇਸ 'ਤੇ ਸ਼ੱਕ ਨਾ ਪਵੇ। 
ਵੀਰਵਾਰ ਰਾਤ ਨੂੰ ਪੁਲਸ ਨੇ ਇਸ ਮਾਮਲੇ ਸੰਬੰਧੀ ਇਕ ਵੀਡੀਓ ਵੀ ਜਾਰੀ ਕੀਤੀ ਹੈ। ਇਸ ਵੀਡੀਓ 'ਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਟਾਇਲਰ ਇਕ ਵਿਅਕਤੀ ਨਾਲ ਕਾਰ 'ਚ ਬੈਠ ਕੇ ਗੈਰੇਜ ਦੀ ਉੱਪਰਲੀ ਮੰਜ਼ਲ 'ਤੇ ਗਈ। ਸ਼ੱਕੀ ਵਿਅਕਤੀ ਨੇ ਪੁਲਸ ਨੂੰ ਕੋਈ ਵੀ ਜਵਾਬ ਦੇਣ ਅਤੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਅਤੇ ਇਸ ਔਰਤ ਦੇ ਪਿਤਾ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਉਨ੍ਹਾਂ ਨਾਲ ਸਾਂਝੀ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਉਹ ਹੋਰ ਸਬੂਤ ਲੱਭ ਰਹੇ ਹਨ ਤਾਂ ਕਿ ਸਾਰਾ ਮਾਮਲਾ ਸਪੱਸ਼ਟ ਹੋ ਜਾਵੇ।


Related News