ਮੋਦੀ ਨੇ ਓਹ ਕਰ ਦਿਖਾਇਆ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ : ਬਿਲ ਗੇਟਸ

04/26/2017 4:34:20 PM

ਨਵੀਂ ਦਿੱਲੀ/ਵਾਸ਼ਿੰਗਟਨ— ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਤ ਕੀਤੀ ਹੈ। ਉਨ੍ਹਾਂ ਨੇ ਆਪਣੇ ਇਕ ਬਲਾਗ ਵਿਚ ਮੋਦੀ ਵਲੋਂ ਪਿਛਲੇ 3 ਸਾਲਾਂ ''ਚ ਸਵੱਛਤਾ ਅਤੇ ਖੁੱਲ੍ਹੇ ''ਚ ਟਾਇਲਟ ਜਾਣ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਕਾਫੀ ਸ਼ਲਾਘਾ ਕੀਤੀ। ਬਿਲ ਨੇ ਬਲਾਗ ਵਿਚ ਲਿਖਿਆ ਕਿ ਮੋਦੀ ਨੇ ਅਜਿਹੀ ਸਮੱਸਿਆ ਨੂੰ ਚੁੱਕਿਆ ਹੈ, ਜਿਸ ਬਾਰੇ ਅਸੀਂ ਸੋਚਣਾ ਵੀ ਪਸੰਦ ਨਹੀਂ ਕਰਦੇ। 
ਗੇਟਸ ਨੇ ਲਿਖਿਆ ਕਿ ਅਸੀਂ 21ਵੀਂ ਸਦੀ ''ਚ ਰਹਿ ਰਹੇ ਹਾਂ, ਕੀ ਸਾਨੂੰ ਕਦੇ ਇਸ ਗੱਲ ਨੂੰ ਲੈ ਕੇ ਤਕਲੀਫ ਮਹਿਸੂਸ ਹੋਈ ਕਿ ਸਾਡੀਆਂ ਮਾਵਾਂ ਅਤੇ ਭੈਣਾਂ ਖੁੱਲ੍ਹੇ ''ਚ ਟਾਇਲਟ ਜਾਣ ਨੂੰ ਮਜ਼ਬੂਰ ਹਨ? ਸ਼ਾਇਦ ਨਹੀਂ। ਪਿੰਡ ਦੀਆਂ ਗਰੀਬ ਔਰਤਾਂ ਰਾਤ ਦੇ ਹਨ੍ਹੇਰੇ ਦੀ ਉਡੀਕ ਕਰਦੀ ਹਨ, ਤਾਂ ਕਿ ਟਾਇਲਟ ਲਈ ਜਾ ਸਕਣ। ਇਸ ਸੋਚ ਨੂੰ ਮੋਦੀ ਨੇ ਬਦਲਿਆ ਹੈ। 
ਉਨ੍ਹਾਂ ਅੱਗੇ ਲਿਖਿਆ ਕਿ ਮੇਰੇ ਖਿਆਲ ਨਾਲ ਅਜੇ ਤੱਕ ਕਿਸੇ ਹੋਰ ਵੱਡੇ ਨੇਤਾ ਨੇ ਇਸ ਤਰ੍ਹਾਂ ਦੇ ਅਜਿਹੇ ਮੁੱਦੇ ਨੂੰ ਨਹੀਂ ਚੁੱਕਿਆ। ਮੋਦੀ ਨੇ ਭਾਸ਼ਣ ਹੀ ਨਹੀਂ ਦਿੱਤਾ, ਸਗੋਂ ਕਿ ਉਸ ''ਤੇ ਕੰਮ ਵੀ ਕੀਤਾ ਹੈ। ਪੀ. ਐੱਮ. ਮੋਦੀ ਨੇ ਸਵੱਛ ਭਾਰਤ ਮੁਹਿੰਮ ਤਹਿਤ 2019 ਤੱਕ 7.5 ਕਰੋੜ ਟਾਇਲਟ ਬਣਾਉਣ ਦੀ ਯੋਜਨਾ ਹੈ ਅਤੇ ਇਸ ''ਤੇ ਲਗਾਤਾਰ ਕੰਮ ਵੀ ਚਲ ਰਿਹਾ ਹੈ। ਦੱਸਣ ਯੋਗ ਹੈ ਕਿ ਭਾਰਤ ਸਰਕਾਰ ਭਾਰਤ ਨੂੰ ਸਾਫ-ਸੁਥਰਾ ਬਣਾਉਣ ਵੱਲ ਧਿਆਨ ਦੇ ਰਹੀ ਹੈ, ਇਸ ਲਈ ਮੋਦੀ ਦੀ ਅਗਵਾਈ ''ਚ ਲਗਾਤਾਰ ਖੁੱਲ੍ਹੇ ਵਿਚ ਟਾਇਲਟ ਨੂੰ ਖਤਮ ਕਰਨ ਨੂੰ ਲੈ ਕੇ ਮੁਹਿੰਮ ਵੀ ਛੇੜੀ ਹੋਈ ਹੈ।

Tanu

News Editor

Related News