ਜੇਕਰ ਤੁਸੀਂ ਵੀ ਬਿਸਤਰੇ ਕੋਲ ਮੋਬਾਇਲ ਚਾਰਜ ਲਗਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

11/16/2017 4:10:30 PM

ਹਨੋਈ(ਬਿਊਰੋ)— ਜੇਕਰ ਤੁਸੀਂ ਵੀ ਰਾਤ ਨੂੰ ਬਿਸਤਰੇ ਕੋਲ ਚਾਰਜਰ ਲਗਾ ਕੇ ਸੋਂਦੇ ਹੋ ਤਾਂ ਸਾਵਧਾਨ ਹੋ ਜਾਓ। ਇਹ ਚਾਰਜਰ ਕਦੋਂ ਤੁਹਾਡੇ ਲਈ ਮੌਤ ਬਣ ਜਾਵੇ, ਕੋਈ ਨਹੀਂ ਕਹਿ ਸਕਦਾ। ਹਾਲ ਹੀ ਵਿਚ ਮੋਬਾਇਲ ਚਾਰਜਰ ਨਾਲ ਇਕ 14 ਸਾਲਾ ਕੁੜੀ ਦੀ ਮੌਤ ਹੋ ਗਈ ਹੈ। ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਕਿ ਚਾਰਜਰ ਨਾਲ ਮੌਤ ਕਿਵੇਂ ਹੋ ਸਕਦੀ ਹੈ। ਵਿਅਤਨਾਮ ਦੇ ਹਨੋਈ ਦੀ ਇਹ ਘਟਨਾ ਸਹੀ ਵਿਚ ਹੈਰਾਨ ਕਰਨ ਵਾਲੀ ਹੈ।
ਹਨੋਈ ਦੇ ਹੋਨ ਕੇਮ ਇਲਾਕੇ ਵਿਚ ਇਕ 14 ਸਾਲਾ ਕੁੜੀ ਦੀ ਮੌਤ ਹੋ ਗਈ ਹੈ। ਪੁਲਸ ਇਸ ਮੌਤ ਦਾ ਜ਼ਿੰਮੇਦਾਰ ਉਸ ਦੇ iPhone 6 ਦੇ ਚਾਰਜਰ ਨੂੰ ਮੰਨ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਚਾਰਜਰ ਵਿਚੋਂ ਨਿਕਲੇ ਕਰੰਟ ਕਾਰਨ ਕੁੜੀ ਦੀ ਮੌਤ ਹੋਈ ਹੈ, ਜਿਸ ਦੀ ਡਾਕਟਰਾਂ ਨੇ ਵੀ ਪੁਸ਼ਟੀ ਕਰ ਦਿੱਤੀ ਹੈ।
ਇਹ ਹੈ ਮਾਮਲਾ
14 ਸਾਲ ਦੀ ਲੈ ਸੀ ਜੋਆਨ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣਾ ਫੋਨ ਚਾਰਜਿੰਗ ਉੱਤੇ ਲਗਾ ਕਰ ਸੁੱਤੀ ਹੋਈ ਸੀ। ਰਾਤ ਨੂੰ ਸੋਂਦੇ ਸਮੇਂ ਜੋਆਨ ਗਲਤੀ ਨਾਲ ਚਾਰਜਰ ਦੇ ਸੰਪਰਕ ਵਿਚ ਆ ਗਈ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਜੋਆਨ ਦੇ ਚਾਰਜਰ ਦੇ ਪਿਨ ਤੋਂ ਥੋੜ੍ਹੀ ਜਿਹੀ ਰਬੜ ਦੀ ਟਿਊਬ ਹਟੀ ਹੋਈ ਸੀ। ਇਸ ਕਾਰਨ ਉਸ ਦਾ ਸਰੀਰ ਸਿੱਧੇ ਤਾਰ ਦੇ ਸੰਪਰਕ ਵਿਚ ਆ ਗਿਆ ਅਤੇ ਕਰੰਟ ਲੱਗ ਗਿਆ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਚਾਰਜਰ ਸਹੀ ਵਿਚ ਵਿਚ ਐਪਲ ਦਾ ਹੀ ਸੀ ਜਾਂ ਡੁਪਲੀਕੇਟ ਸੀ। ਜੇਕਰ ਤੁਸੀਂ ਵੀ ਰਾਤ ਨੂੰ ਫੋਨ ਇਸ ਤਰ੍ਹਾਂ ਨਾਲ ਚਾਰਜਿੰਗ 'ਤੇ ਲਗਾ ਕੇ ਸੌਂਦੇ ਹੋ ਤਾਂ ਸਾਵਧਾਨ ਹੋ ਜਾਓ।


Related News