ਅਮਰੀਕਾ ਦਾ ਮਿਆਮੀ ਸ਼ਹਿਰ ਜਿਸ ਨੂੰ ਬਦਲਦੇ ਮੌਸਮ ਕਾਰਨ ਜਾਣਿਆ ਜਾਂਦੈ

11/18/2017 4:37:31 PM

ਫਲੋਰਿਡਾ (ਏਜੰਸੀ)-ਇਹ ਤਸਵੀਰ ਮਿਆਮੀ ਸ਼ਹਿਰ ਦੀ ਹੈ, ਜੋ ਅਮਰੀਕੀ ਸੂਬੇ ਫਲੋਰਿਡਾ ਵਿਚ ਸਮੁੰਦਰ ਕਿਨਾਰੇ ਵਸਿਆ ਹੋਇਆ ਹੈ। ਇਥੇ ਆਈਲੈਂਡ ਵਰਗੀ ਜਗ੍ਹਾ ਉੱਤੇ ਲਗਜ਼ਰੀ ਰੈਜ਼ੀਡੈਂਸ਼ੀਅਲ ਟਾਵਰ ਅਤੇ ਹੋਟਲਾਂ ਵਰਗੇ ਨਿਰਮਾਣ ਹਨ। ਅਜਿਹੀਆਂ ਥਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਵਿਗਿਆਨੀਆਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਇਥੇ ਕੋਈ ਵੱਡਾ ਤੂਫਾਨ ਟਕਰਾਇਆ ਤਾਂ ਕੀ ਹੋਵੇਗਾ, ਇਹ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਅਜਿਹਾ ਇਸ ਲਈ ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿਚ ਫਲੋਰਿਡਾ ਅਤੇ ਅਮਰੀਕਾ ਦੇ ਹੋਰ ਸਮੁੰਦਰੀ ਕਿਨਾਰਿਆਂ ਉੱਤੇ ਵਸੇ ਸ਼ਹਿਰਾਂ ਨੂੰ ਹਾਰਵੇ ਅਤੇ ਇਰਮਾ ਤੂਫਾਨ ਕਾਰਨ ਭਾਰੀ ਨੁਕਸਾਨ ਝਲਣਾ ਪਿਆ ਸੀ।

PunjabKesari

ਫਿਲਹਾਲ ਕਿਸੇ ਕੋਲ ਅਜਿਹੀ ਕੋਈ ਯੋਜਨਾ ਨਹੀਂ ਹੈ, ਜਿਸ ਨਾਲ ਇਹ ਕਿਹਾ ਜਾ ਸਕੇ ਕਿ ਇਥੇ ਤੂਫਾਨ ਨਾਲ ਨੁਕਸਾਨ ਨੂੰ ਘੱਟ ਕਰ ਲਿਆ ਜਾਵੇਗਾ। ਇਹ ਤਸਵੀਰ ਕੋਲੰਬੀਆਈ ਫੋਟੋਗ੍ਰਾਫਰ ਰੋਬਰਟੋ ਸ਼ਮਿਥ ਨੇ ਉਦੋਂ ਕਲਿਕ ਕੀਤੀ, ਜਦੋਂ ਉਹ ਪੂਰੇ ਮਿਆਮੀ ਦਾ ਫੋਟੋਸ਼ੂਟ ਕਰ ਰਹੇ ਸਨ। ਉਹ ਕਹਿੰਦੇ ਹਨ ਕਿ ਇਹ ਜਗ੍ਹਾ ਸਮੁੰਦਰੀ ਪੱਧਰ ਤੋਂ ਬਹੁਤ ਉਪਰ ਨਹੀਂ ਹੈ। ਇਥੇ ਲਾਈਨ ਵਿਚ ਬਹੂਮੰਜ਼ਿਲਾ ਟਾਵਰ ਬਣੇ ਹਨ, ਜੋ ਇਸ ਖੇਤਰ ਦੀ ਪਛਾਣ ਕਹੇ ਜਾਂਦੇ ਹਨ।


Related News