ਮੈਕਸੀਕੋ ਭੂਚਾਲ: ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭਣ 'ਚ ਮਦਦ ਕਰ ਰਹੇ ਇਸ ਜਾਨਵਰ ਦੀ ਹਰ ਕੋਈ ਕਰ ਰਿਹੈ ਤਾਰੀਫ (ਵੀਡੀਓ)

09/22/2017 5:31:30 PM

ਮੈਕਸੀਕੋ ਸਿਟੀ(ਬਿਊਰੋ)— ਮੈਕਸੀਕੋ ਵਿਚ ਆਏ ਵਿਨਾਸ਼ਕਾਰੀ ਭੂਚਾਲ ਦੇ ਚਲਦੇ ਹੁਣ ਤੱਕ 273 ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ ਦੇ ਬਾਅਦ ਹੁਣ ਵੀ ਉੱਥੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਸ ਵਿਚ ਇਕ ਡੌਗੀ ਸੋਸ਼ਲ ਮੀਡੀਆ 'ਤੇ ਬਹੁਤ ਸੁਰਖੀਆਂ ਬਟੋਰ ਰਹੀ ਹੈ। ਇਸ ਡੌਗੀ ਦਾ ਨਾਂ ਹੈ ਫਰੀਡਾ।
ਦਰਅਸਲ ਫਰੀਡਾ ਨੇ ਹੁਣ ਤੱਕ 50 ਤੋਂ ਜ਼ਿਆਦਾ ਲੋਕਾਂ ਨੂੰ ਲੱਭ ਕੇ ਉਨ੍ਹਾਂ ਦੀ ਜਾਨ ਬਚਾਉਣ ਵਿਚ ਬਹੁਤ ਮਦਦ ਕੀਤੀ ਹੈ। ਉਹ ਰਾਹਤ ਅਤੇ ਬਚਾਅ ਦਲ ਦੇ ਨਾਲ ਦਿਨ-ਰਾਤ ਜੀ-ਜਾਨ ਲਗਾ ਕੇ ਲੋਕਾਂ ਨੂੰ ਲੱਭਣ ਵਿਚ ਜੁਟੀ ਹੋਈ ਹੈ । ਫਰੀਡਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਫਰੀਡਾ ਨੌਸੈਨਾ ਦੀ ਕੈਨਿਨ ਯੂਨਿਟ ਲਈ ਕੰਮ ਕਰਦੀ ਹੈ ਅਤੇ ਹੁਣ ਤੱਕ ਦੇ ਆਪਣੇ ਕਰੀਅਰ ਵਿਚ 62 ਲੋਕਾਂ ਦੀਆਂ ਜਾਨਾਂ ਬਚਾ ਚੁੱਕੀ ਹੈ। 
ਜ਼ਿਕਰਯੋਗ ਹੈ ਕਿ 2 ਹਫਤੇ ਪਹਿਲਾਂ ਜਦੋਂ ਇਸ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਭੂਚਾਲ ਓਕ‍ਸਾਸਾ ਟਾਊਨ ਵਿਚ ਆਇਆ ਸੀ, ਉਦੋਂ ਉਸ ਨੇ 12 ਲੋਕਾਂ ਦੀ ਜਾਨ ਬਚਾਉਣ ਵਿਚ ਮਦਦ ਕੀਤੀ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਹ ਵਾਇਰਲ ਹੋ ਗਈ ਹੈ ਅਤੇ ਦੁਨੀਆ ਭਰ ਦੇ ਲੋਕ ਉਸ ਦਾ ਧੰਨਵਾਦ ਅਦਾ ਕਰ ਰਹੇ ਹਨ। ਦੇਸ਼ ਦੇ ਰਾਸ਼‍ਟਰਪਤੀ ਵੀ ਫਰੀਡਾ ਨੂੰ ਸਨਮਾਨਤ ਕਰ ਚੁੱਕੇ ਹਨ। ਉਨ੍ਹਾਂ ਨੇ ਟਵਿਟਰ ਉੱਤੇ ਉਸ ਦੀ ਤਾਰੀਫ ਕੀਤੀ ਹੈ ।

 


Related News