ਟੈਕਸਾਸ ਦੇ ਡ੍ਰਾਈਵਰ ''ਤੇ ਲਗਾਇਆ ਗਿਆ 10 ਯਾਤਰੀਆਂ ਦੀ ਮੌਤ ਦਾ ਦੋਸ਼

08/17/2017 11:20:31 AM

ਸੈਨ ਐਂਟੋਨਿਓ(ਅਮਰੀਕਾ)— ਅਮਰੀਕਾ ਵਿਚ ਕਥਿਤ ਤੌਰ 'ਤੇ ਮਨੁੱਖੀ ਤਸਕਰੀ ਦੀ ਕੋਸ਼ਿਸ ਦੇ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋ ਰਹੇ ਟ੍ਰੈਕਟਰ-ਟ੍ਰੈਲਰ ਦੇ ਡ੍ਰਾਈਵਰ ਦੀ ਗੱਡੀ ਅੰਦਰ 10 ਲੋਕਾਂ ਦੀ ਮੌਤ ਦੇ ਸੰਬੰਧ ਵਿਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਸੈਨ ਐਂਟੋਨਿਓ ਵਿਚ ਫੇਡਰਲ ਗ੍ਰਾਂਡ ਜੂਰੀ ਨੇ ਜੇਸ ਮੈਥਿਊ ਬ੍ਰੈਡਲੀ 'ਤੇ ਪੰਜ ਦੋਸ਼ ਲਗਾਏ ਹਨ, ਜਿਸ ਵਿਚ ਵਿੱਤੀ ਲਾਭ ਲਈ ਗੈਰ-ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਨੂੰ ਲਿਆਉਣ ਲੈ ਜਾਣ ਕਾਰਨ ਇਸ ਨਾਲ ਹੋਈ ਮੌਤ ਦਾ ਦੋਸ਼ ਸ਼ਾਮਲ ਹੈ। ਉਸ 'ਤੇ ਗੈਰ-ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਨੂੰ ਲਿਆਉਣ ਲੈ ਜਾਣ ਦੀ ਸਾਜਸ਼, ਉਸ ਨਾਲ ਹੋਈ ਮੌਤ ਦਾ ਵੱਖ ਤੋਂ ਦੋਸ਼ ਲਗਾਇਆ ਗਿਆ ਹੈ। 
ਇਨ੍ਹਾਂ ਦੋਸ਼ਾਂ ਤਹਿਤ ਦੋਸ਼ੀ ਪਾਏ ਜਾਣ 'ਤੇ ਬ੍ਰੈਡਲੀ ਨੂੰ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਸੈਨ ਐਂਟੋਨਿਓ ਵਿਚ ਅਮਰੀਕੀ ਅਟਾਰਨੀ ਦਫਤਰ ਦੇ ਬੁਲਾਰੇ ਨੇ ਇਸ ਬਾਰੇ ਵਿਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਵਕੀਲ ਉਸ ਦੀ ਮੌਤ ਦੀ ਸਜ਼ਾ ਦੀ ਮੰਗ ਕਰਨਗੇ। ਬ੍ਰੈਡਲੀ ਦੇ ਅਟਾਰਨੀ ਵਿਚੋਂ ਇਕ ਨੇ ਵੀ ਇਸ ਮਾਮਲੇ 'ਤੇ ਟਿੱਪਣੀ ਨਹੀਂ ਕੀਤੀ ਹੈ। 
ਲਾਰੇਦੋ ਤੋਂ ਸੈਨ ਐਂਟੋਨਿਓ ਆ ਰਹੇ ਟ੍ਰੈਲਰ ਵਿਚ ਘੱਟ ਤੋਂ ਘੱਟ 39 ਲੋਕ ਸਨ। ਟ੍ਰੈਲਰ ਦਾ ਰੈਫਰੀਜਰੇਸ਼ਨ ਸਿਸਟਮ ਟੁੱਟ ਗਿਆ ਸੀ ਅਤੇ ਜਾਂਚ ਕਰਤਾਵਾਂ ਨੇ ਕਿਹਾ ਕਿ ਖਤਰਨਾਕ ਪੱਧਰ ਤੱਕ ਤਾਪਮਾਨ ਵਧਣ ਨਾਲ ਉਸ ਵਿਚ ਸਵਾਰ ਯਾਤਰੀਆਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗੀ। ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਲੋਕਾਂ ਨੂੰ ਰੋਂਦੇ ਹੋਏ ਅਤੇ ਪਾਣੀ ਮੰਗਦੇ ਹੋਏ ਸੁਣਿਆ। 22 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਨ੍ਹਾਂ ਨੂੰ ਬ੍ਰੈਡਲੀ ਵਿਰੁੱਧ ਗਵਾਹੀ ਦੇਣ ਲਈ ਹਿਰਾਸਤ ਵਿਚ ਰੱਖਿਆ ਗਿਆ ਹੈ। 2 ਲੋਕ ਕੱਲ੍ਹ ਤੱਕ ਹਸਪਤਾਲ ਵਿਚ ਹੀ ਭਰਤੀ ਸਨ। ਅਮਰੀਕਾ ਦੇ ਅਟਾਰਨੀ ਦਫਤਰ  ਨੇ 10 ਮ੍ਰਿਤਕਾਂ ਵਿਚੋਂ 8 ਦੀ ਪਛਾਣ ਕਰ ਲਈ ਹੈ।


Related News