ਮਨਮੀਤ ਅਲੀਸ਼ੇਰ ਦੀ ਯਾਦਗਾਰ ਸੰਬੰਧੀ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ : ਵਿਨਰਜੀਤ ਗੋਲਡੀ

Friday, April 21, 2017 2:57 PM
ਮਨਮੀਤ ਅਲੀਸ਼ੇਰ ਦੀ ਯਾਦਗਾਰ ਸੰਬੰਧੀ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ : ਵਿਨਰਜੀਤ ਗੋਲਡੀ
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ''ਚ ਬੀਤੇ ਸਾਲ ਅਕਤੂਬਰ ਮਹੀਨੇ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਬੱਸ ਚਾਲਕ ਮਨਮੀਤ ਅਲੀਸ਼ੇਰ ਨੇ ਮਾਰੂਕਾ ਸ਼ਹਿਰ ਦੀ ਜਿਹੜੀ ਥਾਂ ''ਤੇ ਆਪਣਾ ਆਖ਼ਰੀ ਸਾਹ ਲਿਆ ਸੀ, ਉਸ ਦੇ ਨਜ਼ਦੀਕ ਲਕਸਵਰਥ ਪਲੇਸ ਪਾਰਕ ''ਚ ਐਤਵਾਰ ਨੂੰ ਬ੍ਰਿਸਬੇਨ ਸਿਟੀ ਕੌਂਸਲ ਵਲੋਂ ਉਸ ਦੇ ਨਾਂ ''ਤੇ ਯਾਦਗਾਰ ਸਥਾਪਿਤ ਕੀਤਾ ਜਾ ਰਹੀ ਹੈ। ਕੌਂਸਲ ਦੇ ਚੇਅਰਮੈਨ ਏਜਲਾ ਓਵਨ, ਸਟੀਵ ਕੌਂਸਲਰ ਮਾਰੂਕਾ, ਵਿਨਰਜੀਤ ਸਿੰਘ ਗੋਲਡੀ, ਪ੍ਰਣਾਮ ਸਿੰਘ ਹੇਅਰ, ਪਿੰਕੀ ਸਿੰਘ, ਅਮਿਤ ਅਲੀਸ਼ੇਰ ਅਤੇ ਮਨਮੋਹਨ ਸਿੰਘ ਆਦਿ ਵਲੋਂ ਤਿਆਰੀਆਂ ਸੰਬੰਧੀ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਸੰਬੰਧ ''ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਦਿਨ ਐਤਵਾਰ ਨੂੰ ਸਵੇਰ 10 ਤੋਂ 11 ਵਜੇ ਤੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ, ਬ੍ਰਿਸਬੇਨ ਸਿਟੀ ਕੌਂਸਲ ਦੇ ਨੁਮਾਇੰਦਿਆਂ ਵਲੋਂ ਵੱਖ-ਵੱਖ ਭਾਈਚਾਰਿਆਂ, ਮ੍ਰਿਤਕ ਦੇ ਪਿਤਾ ਰਾਮ ਸਰੂਪ, ਮਾਤਾ ਕ੍ਰਿਸ਼ਨਾ ਦੇਵੀ ਅਤੇ ਭਰਾ ਅਮਿਤ ਅਲੀਸ਼ੇਰ ਦੀ ਹਾਜ਼ਰੀ ''ਚ ਲਕਸਵਰਥ ਪਲੇਸ ਪਾਰਕ ''ਚ ਮਰਹੂਮ ਮਨਮੀਤ ਅਲੀਸ਼ੇਰ ਦੀ ਨਿੱਘੀ ਯਾਦ ਨੂੰ ਸਦੀਵੀਂ ਬਣਾਉਣ ਲਈ ਯਾਦਗਾਰ ਸਥਾਪਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ਸਮੂਹ ਭਾਈਚਾਰਿਆਂ ਨੂੰ ਭਾਰੀ ਗਿਣਤੀ ''ਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!