ਅੱਤਵਾਦੀ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਆਸਟ੍ਰੇਲੀਅਨ ਪੁਲਸ ਹੋਈ ਚੌਕਸ

12/11/2017 3:11:26 PM

ਮੈਲਬੌਰਨ (ਭਾਸ਼ਾ)— ਅੱਤਵਾਦ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਆਸਟ੍ਰੇਲੀਆਈ ਸ਼ਹਿਰ ਮੈਲਬੌਰਨ 'ਚ ਇਸ ਮਹੀਨੇ ਅੱਤਵਾਦ ਅਲਾਰਮ ਸਿਸਟਮ ਦਾ ਪਰੀਖਣ ਕੀਤਾ ਜਾਵੇਗਾ। ਇਹ ਪਰੀਖਣ ਨਵੇਂ ਸਾਲ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ, ਕਿਉਂਕਿ ਵੱਖ-ਵੱਖ ਥਾਵਾਂ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੁੰਦੀ ਹੈ। ਵਿਕਟੋਰੀਆ ਸਟੇਟ ਪੁਲਸ ਦੇ ਚੀਫ ਕਮਿਸ਼ਨਰ ਸ਼ੇਨ ਪੇਟਨ ਨੇ ਦੱਸਿਆ ਕਿ ਅਲਾਰਮ ਸਿਸਟਮ ਦੇ ਪਰੀਖਣ ਦੇ ਇਕ ਹਿੱਸੇ ਦੇ ਤੌਰ 'ਤੇ ਮੈਲਬੌਰਨ ਵਿਚ 90 ਤੋਂ ਵਧ ਥਾਵਾਂ 'ਤੇ ਲਾਊਡ ਸਪੀਕਰ ਲਾਏ ਜਾ ਰਹੇ ਹਨ। ਇਸ ਅੱਤਵਾਦ ਅਲਾਰਮ ਸਿਸਟਮ ਦਾ ਪਰੀਖਣ 28 ਦਸੰਬਰ ਨੂੰ ਹੋਵੇਗਾ। ਪੁਲਸ ਨੇ ਪਿਛਲੇ ਮਹੀਨੇ ਇਕ ਵਿਅਕਤੀ ਨੂੰ ਮੈਲਬੌਰਨ 'ਚ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਰੱਚਣ ਦੇ ਦੋਸ਼ 'ਚ ਫੜਿਆ ਸੀ।
ਇੱਥੇ ਦੱਸ ਦੇਈਏ ਕਿ ਬੀਤੇ ਸਾਲ ਜਨਵਰੀ ਮਹੀਨੇ ਇਕ ਕਾਰ ਡਰਾਈਵਰ ਨੇ ਅੱਤਵਾਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਜਿਸ ਕਾਰਨ 6 ਪੈਦਲ ਯਾਤਰੀ ਮਾਰੇ ਗਏ ਸਨ। ਉਕਤ ਵਿਅਕਤੀ 'ਤੇ ਕਾਰ ਚੋਰੀ ਕਰ ਕੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ 28 ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਗਏ ਸਨ।


Related News