ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਹੋਣ ਵਾਲੀ ਨੂੰਹ ਹੈ ਯੋਗ ਦੀ ਦੀਵਾਨੀ, ਸ਼ੇਅਰ ਕੀਤੀਆਂ ਤਸਵੀਰਾਂ

12/11/2017 6:50:41 PM

ਲੰਡਨ— ਬ੍ਰਿਟੇਨ ਦਾ ਸ਼ਾਹੀ ਪਰਿਵਾਰ ਇਨ੍ਹਾਂ ਦਿਨਾਂ 'ਚ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਕਾਰਨ ਹੈ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਬੇਟੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਮੰਗੇਤਰ ਮੇਗਨ ਮਾਰਕਲ। ਮਾਰਕਲ ਇਨ੍ਹਾਂ ਦਿਨਾਂ 'ਚ ਆਪਣੇ ਸਰੀਰ ਤੇ ਯੋਗ ਨੂੰ ਲੈ ਕੇ ਜ਼ਿਆਦਾ ਚਰਚਾ 'ਚ ਬਣੀ ਹੋਈ ਹੈ। ਮਾਰਕਲ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਫਿੱਟ ਰਹਿਣਾ ਉਸ ਦੀ ਜ਼ਿੰਦਗੀ ਦੇ ਸਭ ਤੋਂ ਖਾਸ ਕੰਮਾਂ 'ਚੋਂ ਇਕ ਹੈ। ਹਾਲ ਹੀ 'ਚ ਮਾਰਕਲ ਨੇ ਆਪਣੀਆਂ ਯੋਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਕਿਹਾ ਹੈ ਕਿ ਉਹ ਯੋਗ ਦੀ ਦੀਵਾਨੀ ਹੈ।

PunjabKesari
ਯੋਗ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਯੋਗ ਮੇਰੇ ਖੂਨ 'ਚ ਹੈ। ਮੈਂ ਇਸ ਨੂੰ ਬਚਪਨ ਤੋਂ ਕਰ ਰਹੀ ਹਾਂ। ਲਗਾਤਾਰ ਯੋਗ ਕਰਨ ਦੇ ਕਈ ਫਾਇਦੇ ਹਨ। ਇਸ ਨਾਲ ਸਰੀਰ ਦੀ ਮਜਬੂਤੀ, ਲਚੀਲਾਪਨ, ਇਕਾਗਰਤਾ ਵਧਦੀ ਹੈ ਤੇ ਇਹ ਇਨਸਾਨ ਨੂੰ ਸਕੂਨ ਦਿੰਦਾ ਹੈ। ਹਾਲ ਹੀ 'ਚ ਮੇਗਨ ਨੇ ਚਾਰ ਵੱਖ-ਵੱਖ ਆਸਨ ਕਰਦਿਆਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਮੇਗਨ ਦੀ ਫਿੱਟਨੈਸ਼ ਦਾ ਅੰਦਾਜ਼ਾ ਲਗਾਇਆ ਜਾ ਸਕਦੀ ਹੈ।

PunjabKesari
ਮੇਗਨ ਮਾਰਕਲ ਦਾ ਕਹਿਣਾ ਹੈ ਕਿ ਯੋਗ ਉਸ ਦਾ ਪੈਸ਼ਨ ਹੈ ਪਰ ਕੀ ਯੋਗ ਕਰਨ ਦਾ ਰਿਵਾਜ਼ ਸ਼ਾਹੀ ਪਰਿਵਾਰ 'ਚ ਹੈ? ਜ਼ਿਕਰਯੋਗ ਹੈ ਕਿ ਸ਼ਾਹੀ ਪਰਿਵਾਰ ਦੇ ਨੌਜਵਾਨ ਮੈਂਬਰ ਵਿਲਿਅਮ, ਕੇਟ ਤੇ ਹੈਰੀ ਸਪੋਰਟਸ 'ਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਅਜਿਹੇ 'ਚ ਕਿੰਗਸਟਨ ਪੈਲੇਸ ਲਈ ਮੇਗਨ ਦਾ ਯੋਗ ਇਕ ਨਵੀਂ ਚੀਜ਼ ਹੋਵੇਗੀ। ਮਾਰਕਲ ਕਹਿੰਦੀ ਹੈ ਕਿ ਉਸ ਨੂੰ ਵੀ ਦੌੜਨਾ ਭੱਜਣਾ ਪਸੰਦ ਹੈ ਪਰ ਉਸ ਦੇ ਮੁਤਾਬਕ ਜ਼ਿਆਦਾ ਉਮਰ 'ਚ ਅਜਿਹੀਆਂ ਚੀਜ਼ਾਂ ਸਰੀਰ 'ਚ ਤਣਾਅ ਪੈਦਾ ਕਰਦੀਆਂ ਹਨ।

PunjabKesari
ਯੋਗ ਐਕਸਪਰਟ ਏਲਨ ਲੀ ਨੇ ਮਾਰਕਲ ਦੀਆਂ ਤਸ਼ਵੀਰਾਂ ਦੇਖ ਕੇ ਉਨ੍ਹਾਂ ਦੇ ਯੋਗ ਦੀ ਸ਼ਲਾਘਾ ਕੀਤੀ ਹੈ। ਉਸ ਨੇ ਕਿਹਾ ਕਿ ਮੇਗਨ ਨੇ ਯੋਗ ਦੇ ਉਹ ਆਸਨ ਕੀਤੇ ਹਨ ਜੋ ਕਿ ਬਹੁਤ ਮੁਸ਼ਕਿਲ ਹਨ ਪਰ ਸਰੀਰ ਦੀ ਸਟ੍ਰੈਂਥ ਲਈ ਬਹੁਤ ਫਾਇਦੇਮੰਦ ਹਨ। ਉਨ੍ਹਾਂ ਨੇ ਕਿਹਾ ਕਿ ਯੋਗ ਦਾ ਜਨਮ ਪੂਰਬ 'ਚ ਹੋਇਆ ਸੀ, ਜਿਸ ਨੂੰ ਹਜ਼ਾਰਾਂ ਸਾਲ ਪਹਿਲਾਂ ਲੋਕ ਕਰਦੇ ਸਨ। ਇਸ ਨਾਲ ਸਰੀਰ 'ਚ ਊਰਜਾ ਦਾ ਸੰਚਾਲਨ ਬਣਿਆ ਰਹਿੰਦਾ ਹੈ।

PunjabKesari


Related News