ਮਿਲੋ, ਇਸ ਔਰਤ ਨੂੰ ਜਿਸ ਨੂੰ ਆਪਣੀ ਜ਼ਿੰਦਗੀ ਦਾ ਹਰ ਦਿਨ ਹੈ ਯਾਦ

04/25/2017 6:50:59 PM

ਬ੍ਰਿਸਬੇਨ— ਅਕਸਰ ਸਾਡੀ ਜ਼ਿੰਦਗੀ ''ਚ ਅਤੇ ਆਲੇ-ਦੁਆਲੇ ਕੁਝ ਅਹਿਮ ਘਟਨਾਵਾਂ ਵਾਪਰਦੀਆਂ ਹਨ। ਸਾਡੀ ਜ਼ਿੰਦਗੀ ''ਚ ਬਹੁਤ ਸਾਰੇ ਖਾਸ ਪਲ ਵੀ ਆਉਂਦੇ ਹਨ। ਸਾਨੂੰ ਜਾਂ ਤੁਹਾਨੂੰ ਸ਼ਾਇਦ ਹੀ ਕੋਈ ਬੀਤੀ ਗੱਲ ਯਾਦ ਰਹਿੰਦੀ ਹੋਣ ਪਰ ਆਸਟਰੇਲੀਆ ਦੇ ਬ੍ਰਿਸਬੇਨ ਦੀ 27 ਸਾਲਾ ਰਬੇਕਾ ਸ਼ੈਰਾਕ ਕੋਲ ਅਦਭੁੱਤ ਯਾਦ ਸ਼ਕਤੀ ਹੈ। ਉਸ ਦੇ ਮੁਤਾਬਕ ਆਪਣੇ 12 ਦਿਨ ਦੀ ਉਮਰ ਤੋਂ ਲੈ ਕੇ ਹੁਣ ਤੱਕ ਦੀ ਹਰ ਦਿਨ ਦੀ ਗੱਲ ਯਾਦ ਹੈ। ਇੱਥੋਂ ਤੱਕ ਕਿ ਉਸ ਨੇ ਕਿਸ ਦਿਨ ਕੀ ਪਹਿਨਿਆ ਸੀ ਅਤੇ ਉਸ ਦਿਨ ਦਾ ਮੌਸਮ ਕਿਵੇਂ ਦਾ ਸੀ, ਇਹ ਸਭ ਯਾਦ ਹੈ।
ਇਕ ਰਿਪੋਰਟ ਮੁਤਾਬਕ ਰਬੇਕਾ ਕੋਲ ਹਾਇਲੀ ਸੁਪੀਰੀਅਰ ਆਟੋਬਾਇਓਗਰਾਫਿਕਲ ਮੈਮਰੀ ਹੈ। ਅਜਿਹੀ ਯਾਦ ਸ਼ਕਤੀ ਵਾਲੇ ਲੋਕਾਂ ਕੋਲ ਅਸਾਧਾਰਨ ਯਾਦ ਨੂੰ ਆਪਣੀ ਮੈਮਰੀ ਵਿਚ ਰੱਖਣ ਦੀ ਸਮਰੱਥਾ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਨੀਆ ਭਰ ਵਿਚ ਸਿਰਫ 80 ਲੋਕਾਂ ਕੋਲ ਅਜਿਹੀ ਯਾਦ ਸ਼ਕਤੀ ਹੈ। ਰਬੇਕਾ ਨੂੰ ਹੈਰੀ ਪਾਟਰ ਬੁੱਕ ਦਾ ਇਕ-ਇਕ ਸ਼ਬਦ ਯਾਦ ਹੈ। ਰਬੇਕਾ ਨੂੰ ਯਾਦ ਹੈ ਕਿ ਉਸ ਦੇ ਪਹਿਲੇ ਜਨਮ ਦਿਨ ''ਤੇ ਉਸ ਨੂੰ ਕੀ ਤੋਹਫਾ ਮਿਲਿਆ ਸੀ। 
ਰਬੇਕਾ ਦੱਸਦੀ ਹੈ ਕਿ ਉਸ ਦੇ ਜਨਮ ਦਿਨ ਦੇ 12ਵੇਂ ਦਿਨ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਡਰਾਈਵਰ ਦੀ ਸੀਟ ''ਤੇ ਬਿਠਾਇਆ ਸੀ ਅਤੇ ਉਸ ਦੀ ਤਸਵੀਰ ਖਿੱਚੀ ਸੀ। ਬਸ ਇੰਨਾ ਹੀ ਨਹੀਂ ਰਬੇਕਾ ਨੂੰ ਆਪਣਾ ਪਹਿਲਾਂ ਜਨਮ ਦਿਨ ਵੀ ਯਾਦ ਹੈ। ਉਸ ਨੇ ਦੱਸਿਆ ਕਿ ਉਹ ਜਨਮ ਦਿਨ ''ਤੇ ਰੋਣ ਲੱਗੀ ਸੀ, ਕਿਉਂਕਿ ਉਸ ਦੀ ਡਰੈੱਸ ਕੁਝ ਸਹੀ ਨਹੀਂ ਸੀ।

Tanu

News Editor

Related News