ਮੈਨਚੇਸਟਰ ਧਮਾਕਾ : ਪੀੜਤਾਂ ਲਈ ਸਿੱਖ ਸੰਗਤਾਂ ਨੇ ਖੋਲ੍ਹੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ (ਤਸਵੀਰਾਂ)

05/24/2017 9:34:07 AM

ਲੰਡਨ— ਬ੍ਰਿਟੇਨ ਦੇ ਸ਼ਹਿਰ ਮੈਨਚੇਸਟਰ ਅਰੀਨ ''ਚ ਹੋਏ ਧਮਾਕੇ ਦੇ ਪੀੜਤਾਂ ਦੀ ਮਦਦ ਲਈ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਗੁਰਦੁਆਰਾ ਸਹਿਬ ''ਚ ਪੀੜਤਾਂ ਲਈ ਲੰਗਰ ਲਗਾਏ ਗਏ ਹਨ ਅਤੇ ਉਨ੍ਹਾਂ ਨੂੰ ਰਹਿਣ ਦੀ ਸੁਵਿਧਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਸਿੱਖ ਸੰਗਤਾਂ ਨੇ ਇੱਥੋਂ ਦੇ ਚਾਰ ਗੁਰਦੁਆਰਿਆਂ ''ਚ ਪੀੜਤਾਂ ਦੀ ਸੇਵਾ ''ਚ ਖਾਣ-ਪੀਣ ਤੋਂ ਲੈ ਕੇ ਰਹਿਣ ਤਕ ਦੇ ਪ੍ਰਬੰਧ ਕੀਤੇ ਹਨ। ਇਨ੍ਹਾਂ ''ਚ ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਐਜੂਕੇਸ਼ਨ ਐਂਡ ਕਲਚਰਲ ਸੈਂਟਰ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਦਸਮੇਸ਼ ਸਿੱਖ ਗੁਰਦੁਆਰਾ ਅਤੇ ਸੈਂਟਰਲ ਗੁਰਦੁਆਰਾ ਮੈਨਚੇਸਟਰ ਸ਼ਾਮਲ ਹਨ, ਜੋ ਕਿ ਮੈਨਚੇਸਟਰ ਸ਼ਹਿਰ ''ਚ ਹਨ। ਇਸ ਤੋਂ ਇਲਾਵਾ ਸਥਾਨਕ ਲੋਕ ਵੀ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। 

ਜ਼ਿਕਰਯੋਗ ਹੈ ਕਿ ਅਜਿਹਾ ਅੱਤਵਾਦੀ ਹਮਲਾ 7 ਜੁਲਾਈ 2005 ਨੂੰ ਸੈਂਟਰਲ ਲੰਡਨ ''ਚ ਹੋਇਆ ਸੀ। ਉਸ ਸਮੇਂ ਇਸ ਹਮਲੇ ''ਚ 52 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ 700 ਤੋਂ ਵਧੇਰੇ ਲੋਕ ਜ਼ਖਮੀ ਹੋਏ ਸਨ। 

Related News